YouTube ਵੱਲੋਂ ਟਰੰਪ ਨੂੰ 24.5ਮਿਲੀਅਨ ਡਾਲਰ ਦਾ ਹੋਵੇਗਾ ਭੁਗਤਾਨ
ਸਾਂ ਫਰਾਂਸਿਸਕੋ: ਗੂਗਲ ਦੇ You“ube ਨੇ ਰਾਸ਼ਟਰਪਤੀ ਡੋਨਲਡ ਟਰੰਪ ਦਾ 2021 ਵਿੱਚ ਖਾਤਾ ਮੁਅੱਤਲ ਕੀਤੇ ਜਾਣ ’ਤੇ ਕੀਤੇ ਗਏ ਕੇਸ ਦਾ ਨਿਪਟਾਰਾ ਕਰਨ ਲਈ 24.5 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਜਤਾਈ ਹੈ।
ਕੈਲੀਫੋਰਨੀਆ ਦੀ ਸੰਘੀ ਅਦਾਲਤ ਵਿੱਚ ਦਾਇਰ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਨਿਪਟਾਰੇ ਵਿੱਚੋਂ 22 ਮਿਲੀਅਨ ਡਾਲਰ ਨੈਸ਼ਨਲ ਮਾਲ ਲਈ ਟਰੱਸਟ ਨੂੰ ਦਿੱਤੇ ਜਾਣਗੇ ਅਤੇ ਬਾਕੀ ਦੀ ਰਕਮ ਅਮਰੀਕਨ ਕੰਜ਼ਰਵੇਟਿਵ ਯੂਨੀਅਨ ਸਮੇਤ ਹੋਰ ਮੁਦੱਈਆਂ ਨੂੰ ਜਾਵੇਗੀ।
ਗੂਗਲ ਟਰੰਪ ਵੱਲੋਂ ਲਿਆਂਦੇ ਗਏ ਮੁਕੱਦਮਿਆਂ ਦਾ ਨਿਪਟਾਰਾ ਕਰਨ ਵਾਲੀ ਨਵੀਨਤਮ ਵੱਡੀ ਤਕਨੀਕੀ ਕੰਪਨੀ ਹੈ। ਜਨਵਰੀ ਵਿੱਚ ਮੇਟਾ ਪਲੇਟਫਾਰਮਜ਼ ਨੇ ਫੇਸਬੁੱਕ ਤੋਂ ਉਸ ਦੇ 2021 ਦੇ ਮੁਅੱਤਲ ਨੂੰ ਲੈ ਕੇ ਇੱਕ ਮੁਕੱਦਮੇ ਦਾ ਨਿਪਟਾਰਾ ਕਰਨ ਲਈ $25 ਮਿਲੀਅਨ ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਸੀ।
ਐਲਨ ਮਸਕ ਦੀ X (ਉਦੋਂ ਟਵਿੱਟਰ ਵਜੋਂ ਜਾਣੀ ਜਾਂਦੀ ਕੰਪਨੀ) ਨੇ ਵੀ ਇਸੇ ਤਰ੍ਹਾਂ ਦੇ ਮੁਕੱਦਮੇ ਦਾ ਨਿਪਟਾਰਾ $10 ਮਿਲੀਅਨ ਵਿੱਚ ਕਰਨ ਲਈ ਸਹਿਮਤੀ ਦਿੱਤੀ ਸੀ।
ਗੂਗਲ ਨੇ ਨਿਪਟਾਰੇ ਦੀ ਪੁਸ਼ਟੀ ਕੀਤੀ ਪਰ ਇਸ ਤੋਂ ਇਲਾਵਾ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਨਿਪਟਾਰੇ ਦਾ ਖੁਲਾਸਾ ਓਕਲੈਂਡ, ਕੈਲੀਫੋਰਨੀਆ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਯਵੋਨ ਗੋਂਜ਼ਾਲੇਜ਼-ਰੌਜਰਸ ਨਾਲ ਕੇਸ ਬਾਰੇ ਚਰਚਾ ਕਰਨ ਲਈ ਨਿਰਧਾਰਤ 6 ਅਕਤੂਬਰ ਦੀ ਅਦਾਲਤੀ ਸੁਣਵਾਈ ਤੋਂ ਇੱਕ ਹਫ਼ਤਾ ਪਹਿਲਾਂ ਹੋਇਆ ਹੈ।