ਟੈਕਸਾਸ ’ਚੋਂ ਦੋਸ਼ੀ ਭਾਰਤੀ ਨੂੰ ਕੈਨੇਡਾ ਪੁਲਿਸ ਹਵਾਲੇ ਕੀਤਾ

0
130

ਟੈਕਸਾਸ ’ਚੋਂ ਦੋਸ਼ੀ ਭਾਰਤੀ ਨੂੰ ਕੈਨੇਡਾ ਪੁਲਿਸ ਹਵਾਲੇ ਕੀਤਾ
ਓਂਟਾਰੀਓ (ਕੈਨੇਡਾ) :ਹਮਲੇ ਦੇ ਮਾਮਲੇ ਵਿੱਚ ਅਮਰੀਕਾ ਦੇ ਟੈਕਸਾਸ ਵਿੱਚ ਗ੍ਰਿਫ਼ਤਾਰ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਕੈਨੇਡਾ ਹਵਾਲੇ ਕਰ ਦਿੱਤਾ ਗਿਆ ਹੈ।
ਸਥਾਨਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ‘ਸੀਟੀਵੀ ਨਿਊਜ਼’ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੁਖਪ੍ਰੀਤ ਸਿੰਘ (25) 2021 ਵਿੱਚ ਕੈਨੇਡਾ ਵਿੱਚ ਐਲਨਾਜ਼ ਹਜਤਾਮੀਰੀ ਨਾਮ ਦੀ ਔਰਤ ’ਤੇ ਹਮਲੇ ਸਬੰਧੀ ਲੋੜੀਂਦੇ ਸ਼ੱਕੀਆਂ ਵਿੱਚ ਸ਼ਾਮਲ ਹੈ। ਖ਼ਬਰ ਵਿੱਚ ‘ਯਾਰਕ ਰਿਜਨਲ ਪੁਲੀਸ’ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੁਖਬੀਰ ਨੂੰ ਇਸ ਸਾਲ ਜੂਨ ਵਿੱਚ ਯੂਨਾਈਟਿਡ ਸਟੇਟਸ ਮਾਰਸ਼ਲ ਸਰਵਿਸ ਦੇ ਮੈਂਬਰਾਂ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਅਗਸਤ ਵਿੱਚ ਉਸ ’ਤੇ ਦੋਸ਼ ਲਗਾਏ ਗਏ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਖਬੀਰ ਦੀ ਹਵਾਲਗੀ ਮਗਰੋਂ ਮੰਗਲਵਾਰ ਨੂੰ ਉਸ ਨੂੰ ਯਾਰਕ ਰਿਜਨ ਭੇਜਿਆ ਗਿਆ ਸੀ। ਉਸ ’ਤੇ ਹਮਲੇ ਅਤੇ ਸਜ਼ਾਯੋਗ ਅਪਰਾਧ ਦੀ ਸਾਜ਼ਿਸ਼ ਘੜਨ ਦੇ ਦੋਸ਼ ਹਨ। ਸੁਖਬੀਰ ਦੀ ਪਛਾਣ ਰਿਚਮੰਡ ਹਿੱਲ ਵਿੱਚ ਪਾਰਕਿੰਗ ਗੈਰਾਜ ਵਿੱਚ ਹਜਤਾਮੀਰੀ ’ਤੇ ਹੋਏ ਹਿੰਸਕ ਹਮਲੇ ਦੇ ਸ਼ੱਕੀ ਵਜੋਂ ਕੀਤੀ ਗਈ ਸੀ। ਇਸ ਮਗਰੋਂ 2023 ਵਿੱਚ ਕੈਨੇਡਾ ਵਿੱਚ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।

LEAVE A REPLY

Please enter your comment!
Please enter your name here