ਪ੍ਰਸਿੱਧ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਘੁੰਮਣ ਦਾ ਦੇਹਾਂਤ
ਜਲੰਧਰ : ਬਾਡੀ ਬਿਲਡਰ ਅਤੇ ਪੰਜਾਬੀ ਅਦਾਕਾਰ ਵਰਿੰਦਰ ਘੁੰਮਣ ਦਾਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਹਸਪਤਾਲ ਵਿੱਚ ਆਪਣੇ ਮੋਢੇ ਦੀ ਸਰਜਰੀ ਵਾਸਤੇ ਆਏ ਸਨ, ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਸ ਦੀ ਮੌਤ ਸ਼ਾਮ ਲਗਪਗ 5-30 ਵਜੇ ਹੋਈ।
ਵਰਿੰਦਰ ਘੁੰਮਣ ਨੇ 2009 ਵਿੱਚ ਮਿਸਟਰ ਇੰਡੀਆ ਦਾ ਟਾਈਟਲ ਜਿੱਤਿਆ ਸੀ, ਇਸ ਤੋਂ ਇਲਾਵਾ ਉਹ ਮਿਸਟਰ ਏਸ਼ੀਆ ਚੈਂਪੀਅਨਸ਼ਿਪ ਵਿੱਚ ਉਪ ਜੇਤੂ ਰਿਹਾ ਸੀ। ਉਹ ਬਾਡੀ ਬਿਲਡਰ ਦੇ ਨਾਲ ਨਾਲ ਪੰਜਾਬੀ ਅਦਾਕਾਰ ਵੀ ਸਨ ਅਤੇ ਉਨ੍ਹਾਂ ਪੰਜਾਬੀ ਦੀਆਂ ਫਿਲਮਾਂ ਤੋਂ ਇਲਾਵਾ ਬੌਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਟਾਈਗਰ 3 ਵਿੱਚ ਵੀ ਕੰਮ ਕੀਤਾ ਸੀ। ਉਸ ਨੇ ਪੰਜਾਬੀ ਦੀਆਂ ਫਿਲਮਾਂ ‘ਕਬੱਡੀ ਵਨਸ ਅਗੇਨ’ ਵਿੱਚ ਮੁੱਖ ਅਦਾਕਾਰ ਵਜੋਂ ਕੰਮ ਕੀਤਾ। ਸਾਲ 2014 ਵਿੱਚ ‘ਰੋਰ: ਟਾਈਗਰ ਆਫ ਦਾ ਸੁੰਦਰਵਨ’ ਰਾਹੀ ਹਿੰਦੀ ਫਿਲਮਾਂ ਵਿੱਚ ਵੀ ਕੰਮ ਦੀ ਸ਼ੁਰੂਆਤ ਕੀਤੀ । ਵਰਿੰਦਰ ਨੇ ਭਾਰਤ ਦੀ ਕਈ ਵਾਰ ਕੌਮਾਂਤਰੀ ਪੱਧਰ ’ਤੇ ਨੁਮਾਇੰਦਗੀ ਵੀ ਕੀਤੀ ਸੀ। ਵਰਿੰਦਰ ਸਿੰਘ ਘੁੰਮਣ ਭਾਰਤੀ ਪੇਸ਼ੇਵਰ ਬਾਡੀ ਬਿਲਡਰ ਸੀ।
ਸੀਨੀਅਰ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।