ਆਇਰਲੈਂਡ ’ਚ ਭਾਰਤੀ ਔਰਤ ’ਤੇ ਨਸਲੀ ਹਮਲਾ; ਕਿਹਾ ‘ਗੋ ਬੈਕ ਟੂ ਇੰਡੀਆ’:

0
90

ਆਇਰਲੈਂਡ ’ਚ ਭਾਰਤੀ ਔਰਤ ’ਤੇ ਨਸਲੀ ਹਮਲਾ; ਕਿਹਾ ‘ਗੋ ਬੈਕ ਟੂ ਇੰਡੀਆ’:
ਡਬਲਿਨ : ਆਇਰਲੈਂਡ ਦੇ ਡਬਲਿਨ ਸ਼ਹਿਰ ਵਿੱਚ ਸਵਾਤੀ ਵਰਮਾ ਨਾਂ ਦੀ ਭਾਰਤੀ ਨਾਗਰਿਕ ਮਹਿਲਾ ਨੂੰ ਇੱਕ ਪ੍ਰੇਸ਼ਾਨ ਕਰਨ ਵਾਲੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਪਣੇ ਘਰ ਜਾ ਰਹੀ ਸੀ। ਇੱਕ ਅਣਜਾਣ ਮਹਿਲਾ ਨੇ ਆਇਰਲੈਂਡ ਵਿੱਚ ਉਸ ਨੂੰ ਰੋਕਿਆ ਅਤੇ ਮੌਜੂਦਗੀ ਬਾਰੇ ਨਫ਼ਰਤ ਭਰੇ ਸਵਾਲ ਕੀਤੇ।
ਵਰਮਾ ਨੂੰ ਰੋਕਣ ਵਾਲੀ ਮਹਿਲਾ ਨੇ ਡਬਲਿਨ ਸਿਟੀ ਯੂਨੀਵਰਸਿਟੀ (43”) ਦਾ ਬੈਜ ਪਾਇਆ ਹੋਇਆ ਸੀ। ਵਰਮਾ ਨੇ ਸੋਚਿਆ ਕਿ ਔਰਤ ਕੁੱਝ ਪੁੱਛਣਾ ਚਾਹੁੰਦੀ ਹੈ, ਪਰ ਇਸ ਦੀ ਬਜਾਏ ਉਸ ਨੂੰ ਨਸਲੀ ਭੇਦਭਾਵ ਨਾਲ ਭਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਔਰਤ ਨੇ ਹਮਲਾਵਰ ਸੁਰ ਵਿੱਚ ਪੁੱਛਿਆ, ‘‘ਤੁਸੀਂ ਆਇਰਲੈਂਡ ਕਿਉਂ ਆਏ ਹੋ? ਤੁਸੀਂ ਇੱਥੇ ਕੀ ਕਰ ਰਹੇ ਹੋ? ਤੁਸੀਂ ਵਾਪਸ ਭਾਰਤ ਕਿਉਂ ਨਹੀਂ ਚਲੇ ਜਾਂਦੇ?’’
ਇਸ ਘਟਨਾ ਨੇ ਆਇਰਲੈਂਡ ਵਿੱਚ ਨਸਲਵਾਦ ਸਬੰਧਤ ਮੁੱਦੇ ਅਤੇ ਪਰਵਾਸੀਆਂ ਦੇ ਅਨੁਭਵ ਬਾਰੇ ਕੌਮੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਸਵਾਤੀ ਵਰਮਾ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।
ਸਵਾਤੀ ਵਰਮਾ ਨੂੰ ਦੱਸਿਆ ਕਿ ਉਸ ਔਰਤ ਨੇ ਕਈ ਸਵਾਲ ਕੀਤੇ। ਔਰਤ ਨੇ ਪੁੱਛਿਆ, ‘‘ਕੀ ਤੁਹਾਡੇ ਕੋਲ ਵਰਕ ਵੀਜ਼ਾ ਹੈ?’’ ਵਰਮਾ ਨੇ ਜਵਾਬ ਦਿੱਤਾ, ‘‘ਹਾਂ, ਮੈਂ ਇੱਥੇ ਮੁਫ਼ਤ ਵਿੱਚ ਨਹੀਂ ਹਾਂ। ਮੈਂ ਆਪਣਾ ਟੈਕਸ ਅਦਾ ਕਰਦੀ ਹਾਂ ਅਤੇ ਅਰਥਵਿਵਸਥਾ ਵਿੱਚ ਯੋਗਦਾਨ ਪਾਉਂਦੀ ਹਾਂ।’’ ਔਰਤ ਨੇ ਜਵਾਬੀ ਹਮਲਾ ਕਰਦੇ ਹੋਏ ਕਿਹਾ, ‘‘ਇਹ ਤੁਹਾਡੀ ਸਭ ਤੋਂ ਵੱਡੀ ਗਲਤੀ ਹੈ… ਵਾਪਸ ਭਾਰਤ ਚਲੇ ਜਾਓ।’’
ਵਰਮਾ ਨੇ ਆਪਣੇ ਫੋਨ ’ਤੇ ਇਸ ਗੱਲਬਾਤ ਦਾ ਕੁਝ ਹਿੱਸਾ ਰਿਕਾਰਡ ਕਰ ਲਿਆ ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ, ਜਿਸ ਨਾਲ ਵੱਡੇ ਪੱਧਰ ’ਤੇ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।

LEAVE A REPLY

Please enter your comment!
Please enter your name here