ਕੈਟਰੀਨਾ ਕੈਫ ਨੇ ਦਿੱਤਾ ਪੁੱਤਰ ਨੂੰ ਜਨਮ ਮੁੰਬਈ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਨੇ ਸ਼ੁੱਕਰਵਾਰ ਨੂੰ ਆਪਣੇ ਘਰ ਪੁੱਤਰ ਦੇ ਜਨਮ ਦਾ ਐਲਾਨ ਕੀਤਾ ਹੈ। ਇਸ ਜੋੜੇ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟਸ ’ਤੇ ਸਾਂਝੇ ਬਿਆਨ ਵਿੱਚ ਇਹ ਐਲਾਨ ਕੀਤਾ। ਪੋਸਟ ਵਿੱਚ ਲਿਖਿਆ ਗਿਆ ਹੈ, ‘‘ਸਾਡੀ ਖੁਸ਼ੀ ਦਾ ਬੰਡਲ ਆ ਗਿਆ ਹੈ। ਬੇਅੰਤ ਸ਼ੁਕਰਗੁਜ਼ਾਰੀ ਨਾਲ, ਅਸੀਂ ਆਪਣੇ ਪੁੱਤਰ ਦਾ ਸਵਾਗਤ ਕਰਦੇ ਹਾਂ। 7 ਨਵੰਬਰ, 2025 — ਕੈਟਰੀਨਾ ਅਤੇ ਵਿੱਕੀ।’’ ਕੈਟਰੀਨਾ ਅਤੇ ਵਿੱਕੀ ਨੇ 9 ਦਸੰਬਰ 2021 ਨੂੰ ਰਾਜਸਥਾਨ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰਵਾਇਆ ਸੀ। ਇਸ ਜੋੜੇ ਨੇ ਇਸ ਸਾਲ ਸਤੰਬਰ ਵਿੱਚ ਕੈਟਰੀਨਾ ਦੀ ਪਰੈਗਨੈਂਸੀ ਦਾ ਐਲਾਨ ਕੀਤਾ ਸੀ। ਉਸ ਸਮੇਂ ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਦੋਵੇਂ ਖੁਸ਼ੀ ਨਾਲ ਕੈਟਰੀਨਾ ਦੇ ਬੇਬੀ ਬੰਪ ਨੂੰ ਦੇਖ ਰਹੇ ਸਨ।


