ਸਲਮਾਨ ਰਸ਼ਦੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ
ਡੇਟਨ (ਅਮਰੀਕਾ) : ਉੱਘੇ ਲੇਖਕ ਸਲਮਾਨ ਰਸ਼ਦੀ ਨੂੰ ਐਤਵਾਰ ਨੂੰ ਓਹੀਓਵ ਵਿਚ ਕਰਵਾਏ ‘ਡੇਟਨ ਲਿਟਰੇਰੀ ਪੀਸ ਪ੍ਰਾਈਜ਼’ ਪ੍ਰੋਗਰਾਮ ਵਿਚ ‘ਲਾਈਫਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਸ਼ਦੀ ਨੂੰ ਇਹ ਪੁਰਸਕਾਰ ਅਜਿਹੇ ਮੌਕੇ ਦਿੱਤਾ ਗਿਆ ਹੈ ਜਦੋਂ ਤਿੰਨ ਸਾਲ ਪਹਿਲਾਂ ਉਨ੍ਹਾਂ ’ਤੇ ਹਮਲੇ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਗਲਪ ਕਹਾਣੀ ਪ੍ਰਕਾਸ਼ਿਤ ਹੋਈ ਹੈ। ਇਹ ਪੁਰਸਕਾਰ ਉਨ੍ਹਾਂ ਲੇਖਕਾਂ ਨੂੰ ਦਿੱਤਾ ਜਾਂਦਾ ਹੈ ਜੋ ਸਾਹਿਤਕ ਉੱਤਮਤਾ ਦਾ ਪ੍ਰਦਰਸਨ ਕਰਦੇ ਹੋਏ ਆਪਣੀ ਲੇਖਣੀ ਜ਼ਰੀਏ ਸ਼ਾਂਤੀ ਨੂੰ ਹੱਲਾਸ਼ੇਰੀ ਦਿੰਦੇ ਹਨ। ਇਸ ਵਿਚ ਹਰ ਸਾਲ ਗਲਪ, ਗੈਰ-ਗ਼ਲਪ ਕਹਾਣੀਆਂ ਤੇ ‘ਲਾਈਫਟਾਈਮ ਅਚੀਵਮੈਂਟ (ਤਾਉਮਰ ਦੀਆਂ ਉਪਲਬਧੀਆਂ) ਦੇ ਵੱਖ ਵੱਖ ਵਰਗਾਂ ਵਿਚ ਪੁਰਸਕਾਰ ਦਿੱਤੇ ਜਾਂਦੇ ਹਨ।
