ਸਨੀ ਦਿਓਲ ਨੇ ਮੀਡੀਆ ਅੱਗੇ ਜੋੜੇ ਹੱਥ,
ਮੁੰਬਈ, :ਅਦਾਕਾਰ ਸੰਨੀ ਦਿਓਲ ਨੇ ਆਪਣੇ ਪਿਤਾ ਅਤੇ ਸੁਪਰਸਟਾਰ ਧਰਮਿੰਦਰ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਮੀਡੀਆ ਨੂੰ ਨਿਮਰਤਾ ਨਾਲ ਪਰ ਦ੍ਰਿੜ੍ਹਤਾ ਨਾਲ ਤਿੱਤਰ-ਬਿੱਤਰ ਹੋਣ ਅਤੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕੀਤੀ। ਸੰਨੀ ਨੇ ਹੱਥ ਜੋੜ ਕੇ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਘਰ ਵਾਪਸ ਜਾਣ ਦੀ ਅਪੀਲ ਕੀਤੀ।
ਅਦਾਕਾਰ ਵੀਰਵਾਰ ਸਵੇਰੇ ਆਪਣੇ ਪਿਤਾ ਨੂੰ ਮਿਲਣ ਪਹੁੰਚੇ ਸਨ, ਜਿਨ੍ਹਾਂ ਨੂੰ ਹਾਲ ਹੀ ਵਿੱਚ ਹਸਪਤਾਲ ਤੋਂ ਛੁੱਟੀ ਮਿਲੀ ਹੈ। ਸਨੀ ਦਿਓਲ ਨੇ ਅੱਗੇ ਕਿਹਾ, ‘ਤੁਹਾਡੇ ਘਰ ਵਿੱਚ ਵੀ ਮਾਂ-ਬਾਪ ਹਨ। ਤੁਹਾਡੇ ਬੱਚੇ ਹਨ। ਕੁਝ ਸ਼ਰਮ ਕਰੋ।’
ਬੁੱਧਵਾਰ ਸਵੇਰੇ, ਮਹਾਨ ਅਦਾਕਾਰ ਧਰਮਿੰਦਰ ਨੂੰ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਜਿੱਥੇ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਦਾਖਲ ਕਰਵਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ, ਇਸ ਦੌਰਾਨ ਉਨ੍ਹਾਂ ਦੀ ਮੌਤ ਦੀ ਝੂਠੀ ਖ਼ਬਰ ਮੀਡੀਆ ’ਤੇ ਫੈਲ ਗਈ ਸੀ। ਇਸ ਤੋਂ ਬਾਅਦ ਮੀਡੀਆ ਅਤੇ ਝੂਠੀਆਂ ਖਬਰਾਂ ਪ੍ਰਤੀ ਪਰਿਵਾਰ ਦੀ ਸਖਤ ਪ੍ਰਤੀਕਿਰਿਆ ਸਾਹਮਣੇ ਆਈ।


