ਮੇਹੁਲ ਚੋਕਸੀ ਦੀ ਸੁਣਵਾਈ 9 ਦਸੰਬਰ ਨੂੰ

0
141

ਮੇਹੁਲ ਚੋਕਸੀ ਦੀ ਸੁਣਵਾਈ 9 ਦਸੰਬਰ ਨੂੰ
ਨਵੀਂ ਦਿੱਲੀ : ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਵੱਲੋਂ ਉਸ ਦੀ ਹਵਾਲਗੀ ਨੂੰ ਚੁਣੌਤੀ ਦੇਣ ਵਾਲੇ ਕੇਸ ਦੀ ਸੁਣਵਾਈ ਬੈਲਜੀਅਮ ਦੀ ਸੁਪਰੀਮ ਕੋਰਟ(ਕੋਰਟ ਆਫ਼ ਕੈਸੇਸ਼ਨ) ਵਿੱਚ 9 ਦਸੰਬਰ ਨੂੰ ਹੋਵੇਗੀ। ਚੋਕਸੀ ਨੇ ਬੈਲਜੀਅਮ ਦੀ ਸਿਖਰਲੀ ਅਦਾਲਤ ਵਿੱਚ ਐਂਟਵਰਪ ਕੋਰਟ ਆਫ਼ ਅਪੀਲ ਦੇ 17 ਅਕਤੂਬਰ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ ਭਾਰਤ ਦੀ ਉਸ ਦੀ ਹਵਾਲਗੀ ਦੀ ਬੇਨਤੀ ਨੂੰ ਬਰਕਰਾਰ ਰੱਖਿਆ ਗਿਆ ਸੀ ਅਤੇ ਇਸ ਨੂੰ ਲਾਗੂ ਕਰਨਾ ਯੋਗ ਕਰਾਰ ਦਿੱਤਾ ਗਿਆ ਸੀ।
ਖਬਰ ਏਜੰਸੀ ਦੇ ਸਵਾਲਾਂ ਦੇ ਜਵਾਬ ਵਿੱਚ ਐਡਵੋਕੇਟ-ਜਨਰਲ ਹੈਨਰੀ ਵੈਂਡਰਲਿੰਡਨ ਨੇ ਕਿਹਾ ਕਿ ਕੋਰਟ ਆਫ਼ ਕੈਸੇਸ਼ਨ 9 ਦਸੰਬਰ ਨੂੰ ਇਸ ਕੇਸ ਦੀ ਸੁਣਵਾਈ ਕਰੇਗੀ। ਉਨ੍ਹਾਂ ਪੀਟੀਆਈ ਨੂੰ ਦੱਸਿਆ ਕਿ ਕੋਰਟ ਆਫ਼ ਕੈਸੇਸ਼ਨ ਸਿਰਫ਼ ਅਪੀਲੀ ਅਦਾਲਤ ਦੇ ਫੈਸਲੇ ਦੀ ਕਾਨੂੰਨੀ ਪਹਿਲੂਆਂ ’ਤੇ ਜਾਂਚ ਕਰਦੀ ਹੈ। ਉਨ੍ਹਾਂ ਕਿਹਾ, “ਇਸ ਲਈ, ਨਵੇਂ ਤੱਥ ਜਾਂ ਸਬੂਤ ਪੇਸ਼ ਨਹੀਂ ਕੀਤੇ ਜਾ ਸਕਦੇ।’’

LEAVE A REPLY

Please enter your comment!
Please enter your name here