ਪੰਜਾਬ ਪੁਲੀਸ ਵਿੱਚ 18 ਆਈਪੀਐਸ, 61 ਡੀਐਸਪੀਜ਼ ਦੇ ਤਬਾਦਲੇ

0
19

ਪੰਜਾਬ ਪੁਲੀਸ ਵਿੱਚ 18 ਆਈਪੀਐਸ, 61 ਡੀਐਸਪੀਜ਼ ਦੇ ਤਬਾਦਲੇ
ਚੰਡੀਗੜ੍ਹ :ਪੰਜਾਬ ਪੁਲੀਸ ਵਿੱਚ ਅੱਜ ਵੱਡਾ ਫੇਰਬਦਲ ਕੀਤਾ ਗਿਆ, ਜਿਸ ਤਹਿਤ ਅਠਾਰਾਂ ਆਈਪੀਐਸ ਅਤੇ 61 ਡੀਐਸਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਪੰਜਾਬ ਪੁਲੀਸ ਨੇ ਇੱਕ ਡੀਆਈਜੀ, ਦੋ ਏਆਈਜੀਜ਼, 15 ਐਸਪੀਜ਼ ਅਤੇ 61 ਡੀਐਸਪੀਜ਼ ਨਾਲ ਸਬੰਧਤ ਤਾਜ਼ਾ ਹੁਕਮ ਜਾਰੀ ਕੀਤੇ ਹਨ।
ਮੁੱਖ ਤਬਦੀਲੀਆਂ ਵਿੱਚ, ਡੀਆਈਜੀ ਸੁਰਿੰਦਰਜੀਤ ਸਿੰਘ ਮਾਨ ਨੂੰ ਜੇਲ੍ਹ ਵਿਭਾਗ ਵਿੱਚ ਤਾਇਨਾਤ ਕੀਤਾ ਗਿਆ ਹੈ।
ਪਰਮਬੀਰ ਸਿੰਘ ਪਰਮਾਰ ਨੂੰ ਏਆਈਜੀ, ਕਾਨੂੰਨ ਅਤੇ ਵਿਵਸਥਾ ਜਦੋਂ ਕਿ ਕੰਵਲਦੀਪ ਸਿੰਘ ਨੂੰ ਏਆਈਜੀ, ਬਿਊਰੋ ਆਫ਼ ਇਨਵੈਸਟੀਗੇਸ਼ਨ ਵਜੋਂ ਨਿਯੁਕਤ ਕੀਤਾ ਗਿਆ ਹੈ।
ਜ਼ਿਆਦਾਤਰ ਫੇਰਬਦਲ ਜ਼ਿਲ੍ਹਾ ਪੱਧਰੀ ਤਾਇਨਾਤੀਆਂ ਨਾਲ ਸਬੰਧਤ ਹੈ। ਸੂਤਰਾਂ ਨੇ ਦੱਸਿਆ ਕਿ ਇਹ ਤਬਦੀਲੀਆਂ ਚੋਣਾਂ ਤੋਂ ਪਹਿਲਾਂ ਕੀਤੀਆਂ ਗਈਆਂ ਹਨ।

LEAVE A REPLY

Please enter your comment!
Please enter your name here