ਪੰਜਾਬੀ ’ਵਰਸਿਟੀ ’ਚ ਹੁਣ ਸਟਾਫ਼ ਲਈ ਪੰਜਾਬੀ ਵਿੱਚ ਦਸਤਖ਼ਤ ਕਰਨੇ ਲਾਜ਼ਮੀ

0
20

ਪੰਜਾਬੀ ’ਵਰਸਿਟੀ ’ਚ ਹੁਣ ਸਟਾਫ਼ ਲਈ ਪੰਜਾਬੀ ਵਿੱਚ ਦਸਤਖ਼ਤ ਕਰਨੇ ਲਾਜ਼ਮੀ
ਪਟਿਆਲਾ: ਇਥੇ ਪੰਜਾਬੀ ਯੂੁਨੀਵਰਸਿਟੀ ਨੇ ਅਦਾਰੇ ਦੇ ਅਧਿਆਪਨ ਤੇ ਗ਼ੈਰ-ਅਧਿਆਪਨ ਅਮਲੇ ਦੇ ਮੁਲਾਜ਼ਮਾਂ ਲਈ ਅਧਿਕਾਰਤ ਦਸਤਾਵੇਜ਼ਾਂ ’ਤੇ ਪੰਜਾਬੀ ’ਚ ਦਸਤਖ਼ਤ ਕਰਨੇ ਲਾਜ਼ਮੀ ਕਰ ਦਿੱਤੇ ਹਨ। ਯੂਨੀਵਰਸਿਟੀ ਨੇ ਇਸ ਸਬੰਧੀ ਸਰਕੁਲਰ ਜਾਰੀ ਕੀਤਾ ਹੈ। ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਪਾਸ ਇਹ ਨਿਰਦੇਸ਼ ਪ੍ਰਬੰਧਕੀ ਤੇ ਸੰਸਥਾਗਤ ਕੰਮਕਾਜ ਵਿੱਚ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਨਵੀਂ ਪਹਿਲਕਦਮੀ ਦਾ ਹਿੱਸਾ ਹਨ।
ਸਰਕੁਲਰ ’ਚ ਕਿਹਾ ਗਿਆ, ‘‘ਉਪ ਕੁਲਪਤੀ ਦੇ ਹੁਕਮ ਮੁਤਾਬਕ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਯੂਨੀਵਰਸਿਟੀ ਸਟਾਫ ਨਾਲ ਜੁੜੇ ਹਰ ਮੈਂਬਰ ਨੂੰ ਪੰਜਾਬੀ ਵਿੱਚ ਦਸਤਖ਼ਤ ਕਰਨੇ ਪੈਣਗੇ। ਇਹ ਹੁਕਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।’’
ਇਹ ਨਿਯਮ ਸਾਰੇ ਵਿਭਾਗਾਂ ਤੇ ਹਰ ਵਰਗ ਦੇ ਮੁਲਾਜ਼ਮਾਂ ’ਤੇ ਲਾਗੂ ਹੋਵੇਗਾ, ਜਿਸ ਨਾਲ ਸਾਰੇ ਅਧਿਕਾਰਤ ਦਸਤਾਵੇਜ਼ਾਂ ’ਤੇ ਪੰਜਾਬੀ ਵਿੱਚ ਦਸਤਖ਼ਤ ਲਾਜ਼ਮੀ ਹੋਣਗੇ। ਯੂਨੀਵਰਸਿਟੀ ਅਧਿਕਾਰੀਆਂ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਪ੍ਰਬੰਧਕੀ ਕੰਮਕਾਜ ਵਿੱਚ ਪੰਜਾਬੀ ਦੀ ਆਮ ਵਰਤੋਂ ਨੂੰ ਅਤੇ ਕੈਂਪਸ ਵਿੱਚ ਇਸ ਦੇ ਸੱਭਿਆਚਾਰਕ ਤੇ ਭਾਸ਼ਾਈ ਮਹੱਤਵ ਨੂੰ ਮਜ਼ਬੂਤ ਕਰਨਾ ਹੈ।

LEAVE A REPLY

Please enter your comment!
Please enter your name here