ਅਗਲੇ 24 ਘੰਟਿਆਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ

0
191

ਮੌਨਸੂਨ ਸੀਜ਼ਨ ਖਤਮ ਹੋਣ ‘ਚ ਕਰੀਬ 15 ਦਿਨ ਬਾਕੀ ਹਨ। ਮੌਨਸੂਨ ਦੀ ਵਾਪਸੀ ਕਈ ਰਾਜਾਂ ਨੂੰ ਡੋਬ ਰਹੀ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ ਅਤੇ ਛੱਤੀਸਗੜ੍ਹ ਸਮੇਤ 16 ਰਾਜਾਂ ਵਿੱਚ ਅਗਲੇ 24 ਘੰਟਿਆਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।

ਇਸ ਦੌਰਾਨ, ਮੌਸਮ ਵਿਭਾਗ ਨੇ ਓਡੀਸ਼ਾ ਦੇ ਛੇ ਜ਼ਿਲ੍ਹਿਆਂ ਮਲਕਾਨਗਿਰੀ, ਕੋਰਾਪੁਟ, ਨਬਰੰਗਪੁਰ, ਕਾਲਾਹਾਂਡੀ, ਬੋਲਾਂਗੀਰ, ਕੰਧਮਾਲ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਆਈਐਮਡੀ ਭੁਵਨੇਸ਼ਵਰ ਦੇ ਵਿਗਿਆਨੀ ਉਮਾ ਸ਼ੰਕਰ ਨੇ ਕਿਹਾ, ਭਾਰੀ ਮੀਂਹ ਕਰਕੇ ਹੜ੍ਹ ਦਾ ਖ਼ਤਰਾ ਹੋ ਸਕਦਾ ਹੈ।

ਯੂਪੀ ਦੇ ਬਾਰਾਬੰਕੀ ਵਿੱਚ ਲਗਾਤਾਰ ਮੀਂਹ ਤੋਂ ਬਾਅਦ ਹੜ੍ਹ ਆ ਗਿਆ ਹੈ। ਸ਼ਹਿਰ ਪਾਣੀ ਨਾਲ ਘਿਰਿਆ ਟਾਪੂ ਬਣ ਗਿਆ ਹੈ। ਲੋਕ ਛੱਤਾਂ ‘ਤੇ ਰਹਿ ਰਹੇ ਹਨ। NDRF ਅਤੇ SDRF ਨੇ ਚਾਰਜ ਸੰਭਾਲ ਲਿਆ ਹੈ। ਫਸੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ, ਮਹਾਰਾਸ਼ਟਰ, ਝਾਰਖੰਡ, ਨਾਗਾਲੈਂਡ, ਤ੍ਰਿਪੁਰਾ, ਮਨੀਪੁਰ, ਮਿਜ਼ੋਰਮ ਵਿੱਚ ਭਾਰੀ ਬਾਰਿਸ਼ ਹੋਵੇਗੀ ਅਤੇ ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ ਵਿੱਚ ਹਲਕੀ ਬਾਰਿਸ਼ ਹੋਵੇਗੀ।

LEAVE A REPLY

Please enter your comment!
Please enter your name here