spot_imgspot_imgspot_imgspot_img

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਲਈ ਪ੍ਰਚਾਰ ਜੋਰਾਂ ’ਤੇ, ਜਿੱਤ ਲਈ ਯੂਨੀਅਨਾਂ ਲਗਾ ਰਹੀਆਂ ਨੇ ਪੂਰਾ ਜੋਰ

Date:

  1. ਦਿੱਲੀ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਲਈ ਪ੍ਰਚਾਰ ਜੋਰਾਂ ’ਤੇ, ਜਿੱਤ ਲਈ ਯੂਨੀਅਨਾਂ ਲਗਾ ਰਹੀਆਂ ਨੇ ਪੂਰਾ ਜੋਰhu

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਦੀ ਚੋਣ ਲਈ ਉਮੀਦਵਾਰ ਵਿਦਿਆਰਥੀਆਂ ਨੇ ਚੋਣ ਪ੍ਰਚਾਰ ਲਈ ਪੂਰੀ ਤਾਕਤ ਲਗਾ ਦਿੱਤੀ ਹੈ। ਵੱਡੇ-ਛੋਟੇ ਸਮੂਹਾਂ ’ਚ ਵਿਦਿਆਰਥੀਆਂ ਵੱਲੋਂ ਆਪਣੇ ਸਮਰਥਕ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਥਾਂ-ਥਾਂ ਵਿਦਿਆਰਥੀ ਯੂਨੀਅਨਾਂ ਦੇ ਉਮੀਦਵਾਰਾਂ ਦੇ ਨਾਂ ਵਾਲੇ ਪਰਚੇ ਸੜਕਾਂ, ਮੈਦਾਨਾਂ ਤੇ ਗਲੀਆਂ ’ਚ ਖਿੰਡੇ ਹੋਏ ਹਨ। ਲਿੰਗਦੋਹ ਕਮੇਟੀ ਦੀਆਂ ਸਿਫਾਰਸਾਂ ਦੇ ਉਲਟ ਨਿੱਜੀ ਕੰਧਾਂ ਚੋਣ ਪ੍ਰਚਾਰ ਵਾਲੇ ਵੱਡੇ ਪੋਸਟਰਾਂ ਨਾਲ ਭਰੀਆਂ ਹੋਈਆਂ ਹਨ। ਅੱਜ ਆਲ ਇੰਡੀਆ ਸਟੂਡੈਂਟਸ ਯੂਨੀਅਨ (ਆਇਸਾ) ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ। ‘ਏਬੀਵੀਪੀ’ ਤੇ ‘ਐੱਨਐੱਸਯੂਆਈ’ ਵੱਲੋਂ ਪ੍ਰਚਾਰ ਉਪਰ ਕਥਿਤ ਤੌਰ ’ਤੇ ਖਾਸਾ ਪੈਸਾ ਵਹਾਇਆ ਗਿਆ ਹੈ। ਵੱਡੀਆਂ ਫਲੈਕਸਾਂ ਵੀ ਲਾਈਆਂ ਗਈਆਂ ਹਨ। ਇਸ ਵਾਰ ਲੜਕੀਆਂ ਨੇ ਵੀ ਚੋਣ ਮੈਦਾਨ ਵਿੱਚ ਨਿੱਤਰ ਕੇ ਭਰਵੀਂ ਹਾਜਰੀ ਲਗਵਾਈ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related