ਭਾਰਤੀ ਏਜੰਸੀ ਨੇ ਕੀਤੇ ਖੁਲਾਸੇ
ਭਾਰਤ ਬਣ ਰਿਹਾ ਬੁੱਢਿਆਂ ਦਾ ਦੇਸ਼, ਇਥੇ ਬਜ਼ੁਰਗਾਂ ਦੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ
ਨਵੀਂ ਦਿੱਲੀ: ਬੁੱਢਾ ਸ਼ਬਦ ਨਾਲ ਜਿਥੇ ਢੱਲਦੀ ਉਮਰ ਦਾ ਖਿਆਲ ਆਉਦਾ ਹੈ, ਉਥੇ ਇਸ ਨੂੰ ਉਮਰ ਦਾ ਆਖਰੀ ਪੜਾਅ ਵੀ ਕਿਹਾ ਜਾਂਦਾ ਹੈ। ਭਾਰਤ ਸਰਕਾਰ ਦੀ ਇੱਕ ਏਜੰਸੀ ਸੰਯੁਕਤ ਰਾਸਟਰ ਆਬਾਦੀ ਫੰਡ (ਯੂਐੱਨਐੱਫਪੀਏ) ਦੀ ਨਵੀਂ ਰਿਪੋਰਟ ਅਨੁਸਾਰ ਆਉਣ ਵਾਲੇ ਦਹਾਕਿਆਂ ਵਿੱਚ ਨੌਜਵਾਨ ਭਾਰਤ ਤੇਜੀ ਨਾਲ ਬੁਢਾਪੇ ਵਾਲੇ ਸਮਾਜ ਵਿੱਚ ਬਦਲ ਜਾਵੇਗਾ। ਭਾਰਤ ਵਿੱਚ ਬਜੁਰਗਾਂ ਦੀ ਆਬਾਦੀ ਬੜੀ ਤੇਜੀ ਨਾਲ ਵੱਧ ਰਹੀ ਹੈ ਅਤੇ ਇਸ ਸਦੀ ਦੇ ਮੱਧ ਤੱਕ ਇਹ ਬੱਚਿਆਂ ਦੀ ਆਬਾਦੀ ਨੂੰ ਪਾਰ ਕਰ ਸਕਦੀ ਹੈ। ਇਹ ਜਾਣਕਾਰੀ ਸੰਯੁਕਤ ਰਾਸਟਰ ਆਬਾਦੀ ਫੰਡ (ਯੂਐੱਨਐੱਫਪੀਏ) ਦੀ ਨਵੀਂ ਰਿਪੋਰਟ ਵਿੱਚ ਸਾਹਮਣੇ ਆਈ ਹੈ। ਰਿਪੋਰਟ ਵਿੱਚ ਕਿਹਾ ਹੈ ਕਿ ਆਉਣ ਵਾਲੇ ਦਹਾਕਿਆਂ ਵਿੱਚ ਨੌਜਵਾਨ ਭਾਰਤ ਤੇਜੀ ਨਾਲ ਬੁਢਾਪੇ ਵਾਲੇ ਸਮਾਜ ਵਿੱਚ ਬਦਲ ਜਾਵੇਗਾ। ਭਾਰਤ ਦੁਨੀਆ ਵਿੱਚ ਅੱਲੜਾਂ ਅਤੇ ਨੌਜਵਾਨਾਂ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ ਹੈ। ਯੂਐੱਨਐੱਫਪੀਏ ਦੀ ‘ਇੰਡੀਆ ਏਜਿੰਗ ਰਿਪੋਰਟ 2023’ ਅਨੁਸਾਰ ਕੌਮੀ ਪੱਧਰ ‘ਤੇ ਬਜੁਰਗਾਂ (60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ) ਦੀ ਹਿੱਸੇਦਾਰੀ 2021 ਵਿੱਚ 10.1 ਪ੍ਰਤੀਸਤ ਸੀ, ਜੋ 2036 ਵਿੱਚ 15 ਪ੍ਰਤੀਸਤ ਅਤੇ 2050 ਵਿੱਚ 20.8 ਪ੍ਰਤੀਸਤ ਤੱਕ ਵਧਣ ਦਾ ਅਨੁਮਾਨ ਹੈ। ਰਿਪੋਰਟ ਵਿੱਚ ਕਿਹਾ ਹੈ, ‘ਸਦੀ ਦੇ ਅੰਤ ਤੱਕ ਦੇਸ ਦੀ ਕੁੱਲ ਆਬਾਦੀ ਵਿੱਚ ਬਜੁਰਗਾਂ ਦੀ ਗਿਣਤੀ 36 ਫੀਸਦੀ ਤੋਂ ਵੱਧ ਹੋ ਜਾਵੇਗੀ।’ ਇਸ ਰਿਪੋਰਟ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਭਾਰਤੀ ਵਿੱਚ ਜਾਗਰੂਕਤਾ ਲਿਆਉਣ ਦੀ ਜ਼ਰੂਰਤ ਹੈ