*ਸਿੱਖਸ ਆਫ਼ ਅਮੈਰਿਕਾ ਅਤੇ ਸਿੱਖਸ ਆਫ਼ ਯੂ.ਐੱਸ.ਏ ਦੇ ਅਹੁਦੇਦਾਰਾਂ ਦੀ ਹੋਈ ਅਹਿਮ ਇਕੱਤਰਤਾ*
*ਆਪਸੀ ਸਹਿਯੋਗ ਨਾਲ ਕੀਤੇ ਜਾਣਗੇ ਸਮਾਜ ਸੇਵੀ ਕਾਰਜ_ ਜੱਸੀ, ਬੱਬੀ, ਹੈਪੀ, ਸੰਨੀ*
United States of America (Amazing tv USA) ਅਮਰੀਕੀ ਪੰਜਾਬੀਆਂ ਖਾਸਕਰ ਸਿੱਖਾਂ ਲਈ ਅੱਜ ਦਾ ਦਿਨ ਬਹੁਤ ਹੀ ਅਹਿਮ ਰਿਹਾ ਕਿਉਂਕਿ ਇੱਥੋਂ ਦੀਆਂ ਦੋ ਵੱਡੀਆਂ ਸਮਾਜ ਸੇਵੀ ਸੰਸਥਾਵਾਂ ਸਿੱਖਸ ਆਫ਼ ਅਮੈਰਿਕਾ ਅਤੇ ਸਿੱਖਸ ਆਫ ਯੂ.ਐੱਸ.ਏਦੇ ਅਹੁਦੇਦਾਰਾਂ ਵਲੋਂ ਇਕ ਸਾਂਝੀ ਇਕਤਰਤਾ ਕਰ ਕੇ ਕਈ ਅਹਿਮ ਫੈਸਲੇ ਲਏ ਗਏ। ਸਿੱਖਸ ਆਫ ਅਮੈਰਿਕਾ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਵਾਈਸ ਪ੍ਰੈਜ਼ੀਡੈਂਟ ਬਲਜਿੰਦਰ ਸਿੰਘ ਸ਼ੰਮੀ ਸ਼ਾਮਿਲ ਹੋਏ ਜਦਕਿ ਪ੍ਰਧਾਨ ਕਮਲਜੀਤ ਸਿੰਘ ਸੋਨੀ ਨੇ ਫੋਨ ’ਤੇ ਹਾਜ਼ਰੀ ਲਗਵਾਈ। ਸਿੱਖਸ ਆਫ ਯੂ.ਐੱਸ.ਏ ਵਲੋਂ ਪ੍ਰਧਾਨ ਦਿਲਜੀਤ ਸਿੰਘ ਬੱਬੀ, ਚੇਅਰਮੈਨ ਪਰਵਿੰਦਰ ਸਿੰਘ ਹੈਪੀ ਅਤੇ ਸਿੱਖਸ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੰਨੀ ਸ਼ਾਮਿਲ ਹੋਏ। ਦੋਵਾਂ ਸੰਸਥਾਵਾਂ ਦੇ ਆਗੂਆਂ ਨੇ ਸਾਂਝੇ ਮੰਚ ਤੋਂ ਪੰਜਾਬ ਸਮੇਤ ਦੁਨੀਆਂ ਭਰ ਵਿਚ ਲੋੜਵੰਦਾ ਸਹਾਇਤਾ ਕਰਨ ਅਤੇ ਸਿੱਖੀ ਦਾ ਪ੍ਰਚਾਰਕ ਦਾ ਅਹਿਦ ਕੀਤਾ ਗਿਆ। ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਅਸੀਂ ਸਿੱਖਸ ਆਫ਼ ਅਮੈਰਿਕਾ ਵਲੋਂ ਸਿੱਖਸ ਆਫ ਯੂ.ਐੱਸ.ਏ ਨਾਲ ਮਿਲ ਕੇ ਸੇਵਾ ਕਾਰਜ ਕਰਨ ਵਿਚ ਖੁਸ਼ੀ ਮਹਿਸੂਸ ਕਰਾਂਗੇ ਅਤੇ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਦੋਵਾਂ ਸੰਸਥਾਵਾਂ ਦੇ ਸਾਂਝੇ ਮੰਚ ’ਤੇ ਆਉਣ ਨਾਲ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਸਭ ਨੂੰ ਆਸ ਹੈ ਕਿ ਸੇਵਾ ਕਾਰਜਾਂ ਅਤੇ ਸਿੱਖੀ ਦੇ ਪ੍ਰਚਾਰ ਵਿਚ ਵੱਡਾ ਉਭਾਰ ਆਵੇਗਾ। ਦੂਜੇ ਪਾਸੇ ਸਿੱਖਸ ਆਫ ਯੂ.ਐੱਸ.ਏ ਦੇ ਪ੍ਰਧਾਨ ਦਿਲਜੀਤ ਸਿੰਘ ਬੱਬੀ ਨੇ ਕਿਹਾ ਦੋਵਾਂ ਸੰਸਥਾਵਾਂ ਦੇ ਸਾਂਝੇ ਮੰਚ ’ਤੇ ਆਉਣ ਨਾਲ ਲੋੜਵੰਦਾਂ ਤੱਕ ਵਧ ਤੋਂ ਵੱਧ ਮਦਦ ਪਹੁੰਚਾਉਣ ਦਾ ਟੀਚਾ ਹਾਸਲ ਕੀਤਾ ਜਾ ਸਕੇਗਾ। ਚੇਅਰਮੈਨ ਪਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਉਹ ਦੋਵਾਂ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਟੀਮ ਮੈਂਬਰਾਂ ਨੂੰ ਵਧਾਈ ਦਿੰਦੇ ਹਨ ਕਿਉਂਕਿ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਵਾਲਾ ਹੈ ਕਿਉਂਕਿ ਆਪਸੀ ਸਹਿਯੋਗ ਨਾਲ ਸੇਵਾ ਦਾ ਦਾਇਰਾ ਹੋਰ ਵੀ ਵੱਡਾ ਹੋਵੇਗਾ। ਇਸ ਮੌਕੇ ਦੋਵਾਂ ਪਾਸਿਆਂ ਤੋਂ 35 ਤੋਂ ਵੱਧ ਟੀਮ ਮੈਂਬਰ ਵੀ ਸ਼ਾਮਿਲ ਹੋਏ।