ਡਰੱਗ ਕੇਸਾਂ ’ਚੋਂ ਨਾਂ ਕਢਵਾਉਣ ਵਾਲੇ ਬਖਸ਼ੇ ਨਹੀਂ ਜਾਣਗੇ: ਭਗਵੰਤ ਮਾਨ

ਡਰੱਗ ਕੇਸਾਂ ’ਚੋਂ ਨਾਂ ਕਢਵਾਉਣ ਵਾਲੇ ਬਖਸ਼ੇ ਨਹੀਂ ਜਾਣਗੇ: ਭਗਵੰਤ ਮਾਨ

0
179

ਡਰੱਗ ਕੇਸਾਂ ’ਚੋਂ ਨਾਂ ਕਢਵਾਉਣ ਵਾਲੇ ਬਖਸ਼ੇ ਨਹੀਂ ਜਾਣਗੇ: ਭਗਵੰਤ ਮਾਨ

ਸੰਗਰੂਰ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸ਼ੇਰਪੁਰ ਵਿਖੇ ਇੱਕ ਸਮਾਗਮ ਦੌਰਾਨ ਆਪਣੇ ਵਿਰੋਧੀਆਂ ’ਤੇ ਹਮਲਾ ਕਰਦਿਆਂ ਕਿਹਾ ਕਿ ਡਰੱਗ ਕੇਸਾਂ ’ਚ ਨਾਂ ਆਉਣ ਦੇ ਬਾਵਜੂਦ ਬਚਦੇ ਆ ਰਹੇ ਵਿਅਕਤੀਆਂ ਅਤੇ ਖਜ਼ਾਨਾ ਲੁੱਟ ਕੇ ਆਪਣੇ ਘਰ ਭਰਨ ਵਾਲਿਆਂ ਤੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ। ਮੁੱਖ ਮੰਤਰੀ ਨੇ ਅੱਜ ਪਿੰਡ ਘਨੌਰੀ ਕਲਾਂ ਵਿੱਚ 20 ਲੱਖ ਦੀ ਲਾਗਤ ਨਾਲ ਤਿਆਰ ਲਾਇਬਰੇਰੀ ਤੋਂ ਜ਼ਿਲ੍ਹੇ ਅੰਦਰਲੀਆਂ ਇੱਕੋ ਤਰਜ਼ ’ਤੇ ਬਣੀਆਂ 12 ਹੋਰ ਲਾਇਬਰੇਰੀਆਂ ਦਾ ਵਰਚੁਅਲ ਉਦਘਾਟਨ ਕਰਨ ਮਗਰੋਂ ਘਨੌਰੀ ਖੁਰਦ ਦੇ ਕਿੰਗ ਪੈਲੇਸ ਵਿੱਚ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਭਵਿੱਖ ’ਚ 16 ਹੋਰ ਲਾਇਬਰੇਰੀਆਂ ਲੋਕਾਂ ਨੂੰ ਸਮਰਪਿਤ ਕਰਨ ਦਾ ਭਰੋਸਾ ਦਿੰਦਿਆਂ ਮੁਕਾਬਲੇਬਾਜ਼ੀ ਦੇ ਇਸ ਦੌਰ ਵਿੱਚ ਸਰਕਾਰੀ ਨੌਕਰੀਆਂ ਲਈ ਲਏ ਜਾਂਦੇ ਪੇਪਰਾਂ ਦੀ ਤਿਆਰੀ ਲਈ ਪੇਂਡੂ ਤੇ ਲੋੜਵੰਦ ਨੌਜਵਾਨਾਂ ਨੂੰ ਇਨ੍ਹਾਂ ਤੋਂ ਲਾਭ ਉਠਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਿਭਾਗਾਂ ਨੂੰ ਹੋਰ ਚੁਸਤ-ਦਰੁਸਤ ਦੇ ਬਿਹਤਰ ਬਣਾਉਣ ਲਈ ਰੈਵੇਨਿਊ, ਐਗਰੀਕਲਚਰ, ਹੈਲਥ, ਪੁਲੀਸ, ਜੀਐੱਸਟੀ ਅਤੇ ਜ਼ਮੀਨਾਂ ਦੀ ਪੈਮਾਇਸ਼ ਲਈ ਆਰਟੀਫੀਸ਼ੀਅਲ ਇੰਟੈਲੀਜੈਂਸੀ ਲਾਗੂ ਕਰੇਗੀ। ਉਨ੍ਹਾਂ ਪਿੰਡ ਕਲੇਰਾਂ ਦੇ ਨੌਜਵਾਨ ਵੱਲੋਂ ਏਸ਼ਿਆਈ ਖੇਡਾਂ ’ਚ ਮੈਡਲ ਜਿੱਤਣ ’ਤੇ ਉਸ ਦੇ ਪਿਤਾ ਜਗਦੇਵ ਸਿੰਘ ਕਲੇਰਾਂ ਦਾ ਸਨਮਾਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਕਿ ਮੈਡਲ ਲਿਆਉਣ ਵਾਲੇ ਨੌਜਵਾਨ ਸਮੇਤ ਹੋਰ ਮੈਡਲ ਲਿਆਉਣ ਵਾਲਿਆਂ ਲਈ 70 ਲੱਖ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here