spot_imgspot_imgspot_imgspot_img

ਜੇਕਰ ਤੁਸੀਂ ਵੀ ਰੋਜ਼ ਖਾਲੀ ਪੇਟ ਖਾਂਦੇ ਹੋ ਡ੍ਰਾਈ ਫਰੂਟਸ, ਤੁਹਾਨੂੰ ਪਤਾ ਹੋਣੀ ਚਾਹੀਦੀ ਇਹ ਗੱਲ

Date:

Intresting Facts : ਜੇਕਰ ਤੁਸੀਂ ਆਪਣੀ ਡਾਈਟ ਨੂੰ ਸ਼ਾਨਦਾਰ ਬਣਾਉਣਾ ਚਾਹੁੰਦੇ ਹੋ ਤਾਂ ਇਸ ਲਈ ਸੁੱਕੇ ਮੇਵਿਆਂ ਤੋਂ ਵਧੀਆ ਕੋਈ ਵਿਕਲਪ ਨਹੀਂ ਹੈ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਸੁੱਕੇ ਮੇਵੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਇਨ੍ਹਾਂ ਨੂੰ ਖਾਣ ਦੇ ਕਈ ਫਾਇਦੇ ਹੁੰਦੇ ਹਨ।

ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸੁੱਕੇ ਮੇਵੇ ਨੂੰ ਭਿਓਂ ਕੇ ਖਾਂਦੇ ਹਨ ਜਦਕਿ ਕੁਝ ਲੋਕ ਇਨ੍ਹਾਂ ਨੂੰ ਕੱਚਾ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਆਪਣੇ ਆਰਟੀਕਲ ਉਨ੍ਹਾਂ ਲੋਕਾਂ ਨੂੰ ਕੁਝ ਤੱਥ ਦੱਸਾਂਗੇ, ਜਿਹੜੇ ਡ੍ਰਾਈ ਫਰੂਟਸ ਸਵੇਰੇ ਖਾਲੀ ਪੇਟ ਖਾਂਦੇ ਹਨ।

ਰੋਜ਼ ਡ੍ਰਾਈ ਫਰੂਟਸ ਖਾਣ ਵਾਲਿਆਂ ਨੂੰ ਪਤਾ ਹੋਣੀ ਚਾਹੀਦੀ ਇਹ ਗੱਲ

ਡ੍ਰਾਈ ਫਰੂਟਸ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਵਿੱਚ ਹਾਈ ਕੈਲੋਰੀ ਦੀ ਮਾਤਰਾ ਵੱਧ ਹੁੰਦੀ ਹੈ। ਇਸ ਲਈ ਤੁਸੀਂ ਰੋਜ਼ਾਨਾ ਕਿੰਨਾ ਖਾ ਰਹੇ ਹੋ, ਇਸ ਨਾਲ ਬਹੁਤ ਫਰਕ ਪੈਂਦਾ ਹੈ। ਕਿਉਂਕਿ ਇਹ ਭਾਰ ਵਧਣ ਦਾ ਕਾਰਨ ਵੀ ਹੋ ਸਕਦਾ ਹੈ। ਰੋਜ਼ਾਨਾ ਦੀ ਖਪਤ ਲਗਭਗ 1 ਔਂਸ ਜਾਂ 28 ਗ੍ਰਾਮ ਹੋਣੀ ਚਾਹੀਦੀ ਹੈ।

ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਸ਼ਾਮਲ

ਡ੍ਰਾਈ ਫਰੂਟਸ ਵਿਟਾਮਿਨ, ਆਇਰਨ ਅਤੇ ਸਿਹਤਮੰਦ ਚਰਬੀ ਦੇ ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਡ੍ਰਾਈ ਫਰੂਟਸ ਵਿੱਚ ਬਹੁਤ ਕੁਝ ਹੈ ਪਰ ਇਨ੍ਹਾਂ ਨੂੰ ਕੰਟਰੋਲ ‘ਚ ਖਾਣਾ ਬਹੁਤ ਜ਼ਰੂਰੀ ਹੈ। ਹਾਲਾਂਕਿ, ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਸਬਜ਼ੀਆਂ ਜਾਂ ਫਲ ਖਾਣ ਦੀ ਥਾਂ ਤੁਸੀਂ ਸਿਰਫ ਡ੍ਰਾਈ ਫਰੂਸਟ ਖਾਣ ਨਾਲ ਸਭ ਕੁਝ ਠੀਕ ਰਹੇਗਾ ਤਾਂ ਇਹ ਤੁਹਾਡੀ ਬਹੁਤ ਵੱਡੀ ਗਲਤਫਹਿਮੀ ਹੈ।

‘ਜਰਨਲ ਆਫ ਅਕੈਡਮੀ ਆਫ ਨਿਊਟ੍ਰੀਸ਼ਨ ਐਂਡ ਡਾਇਬਟੀਜ਼’ ਮੁਤਾਬਕ ਸੁੱਕੇ ਮੇਵੇ ਦਾ ਸੇਵਨ ਕਰਨ ਨਾਲ ਫਲਾਂ ਦੀ ਖਪਤ ਵੱਧ ਸਕਦੀ ਹੈ, ਜਿਸ ਨਾਲ ਤੁਹਾਡੀ ਖੁਰਾਕ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋ ਸਕਦੀ ਹੈ।

ਨੈਚੂਰਲ ਸ਼ੂਗਰ ਦਾ ਲੈਵਲ ਹੁੰਦਾ ਹਾਈ

ਕੁਝ ਸੁੱਕੇ ਮੇਵੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਨੈਚੂਰਲ ਸ਼ੂਗਰ ਦਾ ਲੈਵਲ ਹਾਈ ਹੁੰਦਾ ਹੈ। ਉਦਾਹਰਨ ਲਈ, ਕਿਸ਼ਮਿਸ਼ ਅਤੇ ਖੁਰਮਾਨੀ ਵਰਗੇ ਸੁੱਕੇ ਮੇਵੇ ਵਿੱਚ ਨੈਚੂਰਲ ਸ਼ੂਗਰ ਹੁੰਦੀ ਹੈ। ਇਸ ਨੂੰ ਜ਼ਿਆਦਾ ਖਾਣ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।

ਹਾਈਡ੍ਰੇਸ਼ਨ

ਸੌਗੀ ਪੂਰੀ ਤਰ੍ਹਾਂ ਡੀਹਾਈਡ੍ਰੇਟਿਡ ਹੁੰਦੀ ਹੈ। ਭਾਵ ਇਹ ਸੁੱਕੀ ਹੋਈ ਹੁੰਦੀ ਹੈ। ਇਸ ‘ਚ ਭਰਪੂਰ ਮਾਤਰਾ ‘ਚ ਪੋਸ਼ਕ ਤੱਤ ਹੁੰਦੇ ਹਨ ਅਤੇ ਜ਼ਿਆਦਾ ਖਾਣ ਨਾਲ ਕੈਲੋਰੀ ਵੀ ਵਧਦੀ ਹੈ। ਇਸ ਨੂੰ ਜ਼ਿਆਦਾ ਖਾਣ ਤੋਂ ਬਾਅਦ ਕਬਜ਼ ਤੋਂ ਬਚਣ ਲਈ ਇਸ ਨੂੰ ਖਾਣ ਤੋਂ ਬਾਅਦ ਖੂਬ ਪਾਣੀ ਪੀਓ।

ਫਾਈਬਰ

ਸੁੱਕੇ ਮੇਵੇ ਫਾਈਬਰ ਦਾ ਇੱਕ ਚੰਗਾ ਸਰੋਤ ਹਨ, ਜੋ ਪਾਚਨ ਵਿੱਚ ਸਹਾਇਤਾ ਕਰਦੇ ਹਨ ਅਤੇ ਤੁਹਾਨੂੰ ਭਰਪੂਰ ਮਹਿਸੂਸ ਕਰਦੇ ਹਨ। ਇਸ ਲਈ ਅਗਲੀ ਵਾਰ ਜਦੋਂ ਵੀ ਤੁਹਾਨੂੰ ਕੁਝ ਖਾਣ ਦਾ ਮਨ ਕਰੇ ਤਾਂ ਸੁੱਕੇ ਮੇਵੇ ਖਾਓ। ਇਸ ਨਾਲ ਤੁਹਾਡਾ ਵਜ਼ਨ ਕੰਟਰੋਲ ‘ਚ ਰਹੇਗਾ।

Disclaimer: ਇਸ ਲੇਖ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ ‘ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related