ਫਿਰੋਜ਼ਪੁਰ ’ਚ ਚੱਲੀਆਂ ਗੋਲੀਆਂ

0
156

ਫਿਰੋਜ਼ਪੁਰ ’ਚ ਚੱਲੀਆਂ ਗੋਲੀਆਂ

ਫ਼ਿਰੋਜ਼ਪੁਰ: ਸਥਾਨਕ ਦੀ ਮਾਲ ਰੋਡ ’ਤੇ ਗਿਆਨੀ ਆਈਸਕ੍ਰੀਮ ਪਾਰਲਰ ’ਤੇ ਗੋਲੀ ਚੱਲਣ ਨਾਲ ਔਰਤ ਅਤੇ ਆਈਸਕ੍ਰੀਮ ਪਾਰਲਰ ਦਾ ਮਾਲਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਪਿ੍ਰੰਸ ਖੰਨਾ ਆਪਣੀ ਪਤਨੀ ਸੁਨੀਤਾ ਨਾਲ ਆਈਸਕ੍ਰੀਮ ਪਾਰਲਰ ’ਤੇ ਗਿਆ ਅਤੇ ਆਈਸਕ੍ਰੀਮ ਮਿਲਣ ਵਿਚ ਥੋੜ੍ਹੀ ਦੇਰ ਹੋਣ ਨਾਲ ਪਿ੍ਰੰਸ ਦੀ ਪਾਰਲਰ ਮਾਲਕ ਖੁਸ਼ਪ੍ਰੀਤ ਚੌਧਰੀ ਨਾਲ ਬਹਿਸ ਹੋ ਗਈ। ਗੁੱਸੇ ਵਿਚ ਆਏ ਪਿ੍ਰੰਸ ਨੇ ਆਪਣੀ ਪਿਸਤੌਲ ਨਾਲ ਖੁਸ਼ਪ੍ਰੀਤ ਚੌਧਰੀ ਨੂੰ ਗੋਲੀ ਮਾਰ ਦਿੱਤੀ। ਜਵਾਬ ਵਿਚ ਚੌਧਰੀ ਨੇ ਵੀ ਆਪਣੀ ਪਿਸਤੌਲ ਕੱਢ ਲਈ। ਇਸ ਝੜਪ ਵਿਚ ਪਿ੍ਰੰਸ ਦੀ ਪਤਨੀ ਦੇ ਪੈਰ ਵਿਚ ਗੋਲੀ ਵੱਜੀ। ਖੁਸ਼ਪ੍ਰੀਤ ਦੇ ਦੋ ਗੋਲੀਆਂ ਵੱਜੀਆਂ। ਇੱਕ ਗੋਲੀ ਵੱਖੀ ਵਿਚ ਤੇ ਦੂਜੀ ਪਿੱਠ ਵਿਚ ਵੱਜੀ ਹੈ। ਉਸ ਨੂੰ ਪਹਿਲਾਂ ਇਥੋਂ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੋਂ ਕੁਝ ਚਿਰ ਮਗਰੋਂ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਪੁਲੀਸ ਨੇ ਪਿ੍ਰੰਸ ਅਤੇ ਖੁਸ਼ਪ੍ਰੀਤ ਦੇ ਪਿਸਤੌਲ ਕਬਜੇ ਵਿਚ ਲੈ ਲਏ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਖੰਘਾਰ ਕੀਤੀ ਜਾ ਰਹੀ ਹੈ ਤਾਂ ਕਿ ਅਸਲ ਕਾਰਨ ਦਾ ਪਤਾ ਲਗਾਇਆ ਜਾ ਸਕੇ। ਪੁਲੀਸ ਨੇ ਮੁਲਜ਼ਮ ਪਿ੍ਰੰਸ ਖੰਨਾ ਨੂੰ ਹਿਰਾਸਤ ਵਿਚ ਲੈ ਲਿਆ ਹੈ।

LEAVE A REPLY

Please enter your comment!
Please enter your name here