ਕੈਨੇਡਾ ’ਚ ਪੰਜਾਬੀ ਨੌਜਵਾਨ ’ਤੇ ਲੱਗੇ ਚੋਰੀ ਤੇ ਪੁਲੀਸ ’ਤੇ ਹਮਲਾ ਕਰਨ ਦੇ 16 ਦੋਸ਼

0
166

ਕੈਨੇਡਾ ’ਚ ਪੰਜਾਬੀ ਨੌਜਵਾਨ ’ਤੇ ਲੱਗੇ ਚੋਰੀ ਤੇ ਪੁਲੀਸ ’ਤੇ ਹਮਲਾ ਕਰਨ ਦੇ 16 ਦੋਸ਼

ਟੋਰਾਂਟੋ : ਕੈਨੇਡਾ ਦੇ ਓਨਟਾਰੀਓ ਵਿੱਚ ਭਾਰਤੀ ਮੂਲ ਦਾ 24 ਸਾਲਾ ਨੌਜਵਾਨ ਉਤੇ ਗੰਭੀਰ ਦੋਸ਼ ਲੱਗੇ ਹਨ। ਉਸ ਦੁਆਰਾ ਵਾਹਨ ਚੋਰੀ ਕਰਨ ਦੀ ਕੋਸ਼ਿਸ਼ ਕਰਨ ਅਤੇ ਪੁਲੀਸ ’ਤੇ ਮਿਰਚ-ਸਪ੍ਰੇਅ ਕਰਨ ਵਾਲੇ ’ਤੇ 16 ਦੋਸ਼ ਲਗਾਏ ਗਏ ਹਨ। ਮੁਲਜਮ ਦੀ ਪਛਾਣ ਬਰੈਂਪਟਨ ਦੇ ਰਾਜਬੀਰ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਕਿਹਾ ਕਿ 6 ਅਕਤੂਬਰ ਦੀ ਸਾਮ ਨੂੰ ਅਧਿਕਾਰੀ ਸੱਕੀ ਨੰਬਰ ਵਾਲੀ ਗੱੜੀ ਹੋਟਲ ਦੀ ਪਾਰਕਿੰਗ ਵਿੱਚ ਦੇਖ ਤੇ ਪੁੱਛ ਪੜਤਾਲ ਦੌਰਾਨ ਕਾਰ ਡਰਾਈਵਰ ਨੇ ਭੱਜਣ ਦੀ ਕੋਸ਼ਿ ਕੀਤੀ, ਜਿਸ ਨਾਲ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਨੌਜਵਾਨ ਨੇ ਫੜੇ ਜਾਣ ਤੋਂ ਪਹਿਲਾਂ ਪੁਲੀਸ ਮੁਲਜਮਾਂ ’ਤੇ ਮਿਰਚ ਸਪ੍ਰੇਅ ਕੀਤਾ। ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਮੌਕੇ ’ਤੇ ਪੈਰਾਮੈਡਿਕਸ ਦੁਆਰਾ ਇਲਾਜ ਕੀਤਾ ਗਿਆ। ਇਸ ਦੌਰਾਨ ਪੁਲੀਸ ਬਰੈਂਪਟਨ ਦੇ ਰਹਿਣ ਵਾਲੇ ਇੱਕ ਹੋਰ ਪੰਜਾਬੀ 26 ਸਾਲਾ ਗੁਰਪ੍ਰੀਤ ਸਿੰਘ ਦੀ ਵੀ ਭਾਲ ਕਰ ਰਹੀ ਹੈ, ਜਿਸ ਨੇ ਪੁਲੀਸ ਤੋਂ ਬਚਣ ਲਈ ਭੀੜ-ਭੜੱਕੇ ਵਾਲੀ ਪਾਰਕਿੰਗ ਵਿੱਚ ਗੱਡੀ ਚਲਾ ਦਿੱਤੀ ਸੀ। ਇਸ ਮਹੀਨੇ ਦੇ ਸੁਰੂ ਵਿੱਚ ਨਵਜੋਤ ਸਿੰਘ (21) ਨੇ ਓਨਟਾਰੀਓ ਦੇ ਨਿਊਮਾਰਕੇਟ ਕਸਬੇ ਵਿੱਚ ਜਮਾਨਤ ‘ਤੇ ਰਿਹਾਅ ਹੋਣ ਤੋਂ ਕੁਝ ਘੰਟਿਆਂ ਬਾਅਦ ਲੈਂਡਸਕੇਪਿੰਗ ਟਰੱਕ ਚੋਰੀ ਕਰਨ ਤੋਂ ਪਹਿਲਾਂ ਇੱਕ ਵਾਹਨ ਦੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ।

 

LEAVE A REPLY

Please enter your comment!
Please enter your name here