ਕੈਨੇਡਾ ‘ਚ ਦੀਵਾਲੀ ਮਨਾ ਰਹੇ ਹਿੰਦੂਆਂ ‘ਤੇ ਖਾਲਿਸਤਾਨੀਆਂ ਨੇ ਕੀਤਾ ਪਥਰਾਅ ਅਤੇ ਸੁੱਟਿਆ ਕੂੜਾ

Crimeਕੈਨੇਡਾ 'ਚ ਦੀਵਾਲੀ ਮਨਾ ਰਹੇ ਹਿੰਦੂਆਂ ‘ਤੇ ਖਾਲਿਸਤਾਨੀਆਂ ਨੇ ਕੀਤਾ ਪਥਰਾਅ ਅਤੇ ਸੁੱਟਿਆ ਕੂੜਾ

ਕੈਨੇਡਾ ਵਿੱਚ ਹਿੰਦੂਆਂ ਪ੍ਰਤੀ ਨਫ਼ਰਤ ਦਿਨੋਂ ਦਿਨ ਵਧਦੀ ਜਾ ਰਹੀ ਹੈ। ਕੈਨੇਡਾ ਦੇ ਮਿਸੀਸਾਗਾ ਸ਼ਹਿਰ ‘ਚ ਵੈਸਟਵੁੱਡ ਸ਼ਾਪਿੰਗ ਮਾਲ ਦੀ ਪਾਰਕਿੰਗ ‘ਚ ਦੀਵਾਲੀ ਮਨਾ ਰਹੇ ਹਿੰਦੂਆਂ ‘ਤੇ ਖਾਲਿਸਤਾਨੀਆਂ ਨੇ ਪਥਰਾਅ ਕੀਤਾ ਹੈ।

ਖਾਲਿਸਤਾਨੀਆਂ ਦੀ ਇਸ ਹਰਕਤ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਖਾਲਿਸਤਾਨੀਆਂ ਨੇ ਸ਼ਾਂਤੀਪੂਰਵਕ ਦੀਵਾਲੀ ਮਨਾ ਰਹੇ ਲੋਕਾਂ ‘ਤੇ ਪਥਰਾਅ ਕੀਤਾ ਅਤੇ ਕੂੜਾ ਵੀ ਸੁੱਟਿਆ। ਇਸ ਦੌਰਾਨ ਉਨ੍ਹਾਂ ਨੇ ਹੰਗਾਮਾ ਕਰਨ ਦੇ ਨਾਲ-ਨਾਲ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਖਾਲਿਸਤਾਨੀਆਂ ਨੇ ਦੀਵਾਲੀ ਮਨਾਉਣ ਵਾਲਿਆਂ ਨੂੰ ਤੰਗ ਕੀਤਾ ਗਿਆ।

ਸਥਾਨਕ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਇਲਾਕੇ ਵਿੱਚ ਹੰਗਾਮਾ ਹੋਣ ਦੀ ਸੂਚਨਾ ਮਿਲੀ ਸੀ। ਇਲਾਕੇ ਦੇ ਸਥਾਨਕ ਆਗੂਆਂ ਨੇ ਇਸ ਦੌਰਾਨ ਪੁਲਿਸ ਦੀ ਢਿੱਲੀ ਕਾਰਵਾਈ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਖਾਲਿਸਤਾਨੀਆਂ ਵੱਲੋਂ ਕੀਤੇ ਹੰਗਾਮੇ ਦੀ ਵੀਡੀਓ ਵੀ ਪੋਸਟ ਕੀਤੀ ਹੈ। ਜਿਸ ਇਲਾਕੇ ‘ਚ ਖਾਲਿਸਤਾਨੀਆਂ ਨੇ ਹਮਲਾ ਕੀਤਾ ਸੀ, ਉੱਥੇ ਵੱਡੀ ਗਿਣਤੀ ‘ਚ ਭਾਰਤੀ ਭਾਈਚਾਰਾ ਰਹਿੰਦਾ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਸੋਸ਼ਲ ਮੀਡੀਆ ਐਕਸ (ਪਹਿਲਾਂ ਟਵਿੱਟਰ) ਉੱਤੇ ਇੱਕ ਪੋਸਟ ਪਾ ਕੇ ਕਿਹਾ ਕਿ ਉਹ ਵੈਸਟਵੁੱਡ ਮਾਲ ਦੀ ਪਾਰਕਿੰਗ ਵਿੱਚ ਵਾਪਰੀ ਘਟਨਾ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਸ਼ਹਿਰ ਦੇ ਪ੍ਰਸ਼ਾਸਨ ਨਾਲ ਮਿਲ ਕੇ ਅਗਲੀ ਕਾਰਵਾਈ ਕਰੇਗੀ।

Check out our other content

Check out other tags:

Most Popular Articles