ਟੈਸਲਾ ਪਿਛਲੇ ਕਾਫੀ ਸਮੇਂ ਤੋਂ ਭਾਰਤ ‘ਚ ਐਂਟਰੀ ਨੂੰ ਲੈ ਕੇ ਚਰਚਾ ‘ਚ ਹੈ। ਨਿਰਮਾਤਾ ਅਗਲੇ ਸਾਲ ਦੇਸ਼ ‘ਚ ਆਪਣੀਆਂ ਇਲੈਕਟ੍ਰਿਕ ਗੱਡੀਆਂ ਦੀ ਸ਼ਿਪਮੈਂਟ ਕਰਨ ਵਾਲੀ ਹੈ। ਇਸਤੋਂ ਇਲਾਵਾ ਅਗਲੇ 2 ਸਾਲਾਂ ‘ਚ ਆਪਣਾ ਪਲਾਂਟ ਵੀ ਲਗਾਏਗੀ। ਇਕ ਮੀਡੀਆ ਰਿਪੋਰਟ ਮੁਤਾਬਕ, ਟੈਸਲਾ ਕਿਸੇ ਵੀ ਪਲਾਂਟ ਦੀ ਸ਼ੁਰੂਆਤ ਲਈ ਲਗਭਗ 2 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ
ਦੇਸ਼ ‘ਚੋਂ ਆਟੋ ਪਾਰਟਸ ਦੀ ਖਰੀਦ ਨੂੰ ਟੈਸਲਾ 15 ਬਿਲੀਅਨ ਡਾਲਰ ਤਕ ਵਧਾਉਣ ‘ਤੇ ਵਿਚਾਰ ਕਰੇਗੀ। ਵਿਅਕਤੀ ਨੇ ਕਿਹਾ ਕਿ ਅਮਰੀਕੀ ਵਾਹਨ ਨਿਰਮਾਤਾ ਲਾਗਤ ਘੱਟ ਕਰਨ ਲਈ ਭਾਰਤ ‘ਚ ਕੁਝ ਬੈਟਰੀਆਂ ਬਣਾਉਣ ਦੀ ਵੀ ਕੋਸ਼ਿਸ਼ ਕਰੇਗੀ। ਇਸ ਫੈਸਲੇ ‘ਤੇ ਫਿਲਹਾਲ ਕੰਪਨੀ ਵੱਲੋਂ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ। ਮੌਜੂਦਾ ਸਮੇਂ ‘ਚ ਟੈਸਲਾ ਦੇ ਅਮਰੀਕਾ, ਚੀਨ ਅਤੇ ਜਰਮਨੀ ‘ਚ ਪਲਾਂਟ ਸਥਾਪਿਤ ਹਨ, ਹੁਣ ਕੰਪਨੀ ਭਾਰਤ ‘ਚ ਵੀ ਆਪਣਾ ਪਲਾਂਟ ਲਗਾਉਣ ਦੀ ਤਿਆਰੀ ਕਰ ਰਹੀ ਹੈ।