spot_imgspot_imgspot_imgspot_img

ਫਗਵਾੜਾ ਨੇੜੇ ਵੱਡਾ ਹਾਦਸਾ !!

Date:

ਫਗਵਾੜਾ ਨੇੜੇ ਸਵੇਰੇ ਤੜਕਸਾਰ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ, ਜਦੋਂ ਇਕ ਕਾਰ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗੀ। ਇਸ ਦੌਰਾਨ ਇਕ ਵਿਅਕਤੀ ਅਤੇ ਔਰਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ ਅਤੇ ਪੁਰਸ਼ੋਤਮ ਕੌਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਨੇੜੇ ਨਾਕੇ ‘ਤੇ ਖੜ੍ਹੇ ਪੁਲਸ ਮੁਲਾਜ਼ਮਾਂ ਨੇ ਤੁਰੰਤ ਨਹਿਰ ‘ਚ ਛਾਲ ਮਾਰ ਕੇ ਬਾਕੀ ਕਾਰ ਸਵਾਰਾਂ ਨੂੰ ਬਚਾ ਲਿਆ।

ਜਾਣਕਾਰੀ ਮੁਤਾਬਕ ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ, ਬੇਟੇ ਗੁਰਬਾਜ਼ ਸਿੰਘ ਅਤੇ ਮਾਸੀ ਪੁਰਸ਼ੋਤਮ ਕੌਰ ਨਾਲ ਗੜ੍ਹਸ਼ੰਕਰ ਤੋਂ ਜਲੰਧਰ ਵੱਲ ਜਾ ਰਿਹਾ ਸੀ। ਪਿੰਡ ਬੋਹਾ, ਫਗਵਾੜਾ ਨੇੜੇ ਅਚਾਨਕ ਇੰਦਰਜੀਤ ਸਿੰਘ ਨੂੰ ਘਬਰਾਹਟ ਹੋਣ ਲੱਗ ਪਈ। ਇਸ ਕਾਰਨ ਉਸ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਮਗਰੋਂ ਗੱਡੀ ਨਹਿਰ ‘ਚ ਜਾ ਡਿੱਗੀ। ਮੌਕੇ ‘ਤੇ ਰਾਹਗੀਰਾਂ ਅਤੇ ਨਾਕੇ ‘ਤੇ ਖੜ੍ਹੇ ਪੁਲਸ ਮੁਲਾਜ਼ਮਾਂ ਨੇ ਨਹਿਰ ‘ਚ ਛਾਲ ਮਾਰ ਕੇ ਹਰਪ੍ਰੀਤ ਕੌਰ, ਬੇਟੇ ਗੁਰਬਾਜ਼ ਸਿੰਘ ਨੂੰ ਬਚਾ ਲਿਆ ਅਤੇ ਹਸਪਤਾਲ ਦਾਖ਼ਲ ਕਰਾਇਆ ਪਰ ਇੰਦਰਜੀਤ ਸਿੰਘ ਅਤੇ ਪੁਰਸ਼ੋਤਮ ਕੌਰ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਆਉਣ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

 

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related