ਸ਼ਾਹ ਮਹਿਮੂਦ ਕੁਰੈਸ਼ੀ ਪਕਿਸਤਾਨ ’ਚ ਮੁੜ ਗਿ੍ਰਫਤਾਰ
ਇਸਲਾਮਾਬਾਦ : ਇਮਰਾਨ ਖਾਨ ਦੇ ਕਰੀਬੀ ਸ਼ਾਹ ਮਹਿਮੂਦ ਕੁਰੈਸ਼ੀ ਸਾਬਕਾ ਪ੍ਰਧਾਨ ਮੰਤਰੀ ਨੂੰ ਮੁੜ ਗਿ੍ਰਫਤਾਰ ਕਰ ਲਿਆ ਗਿਆ ਹੈ ਪਰਿਵਾਰਕ ਮੈਂਬਰਾਂ ਤੇ ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ ਨੇ ਇਸ ਗਿ੍ਰਫਤਾਰੀ ਨੂੰ ‘ਗੈਰਕਾਨੂੰਨੀ’ ਕਰਾਰ ਦਿੱਤਾ ਹੈ। ਪੀਟੀਆਈ ਨੇ ਇਸ ਸਬੰਧ ’ਚ ਸੋਸ਼ਲ ਮੀਡੀਆ ‘ਐਕਸ’ ’ਤੇ ਇਕ ਵੀਡੀਓ ਸੁਨੇਹਾ ਵੀ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਸਾਈਫਰ ਕੇਸ ਵਿੱਚ ਕੁਰੈਸ਼ੀ ਨੂੰ ਬੀਤੇ ਹਫਤੇ ਸੁਪਰੀਮ ਕੋਰਟ ਨੇ ਜਮਾਨਤ ਦੇ ਦਿੱਤੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਰਾਵਲਪਿੰਡੀ ਦੇ ਅਡਿਆਲਾ ਜੇਲ੍ਹ ਦੇ ਬਾਹਰੋਂ ਪੁਲੀਸ ਨੇ ਧੱਕੇ ਨਾਲ ਗਿ੍ਰਫਤਾਰ ਕਰ ਲਿਆ। ਕੁਰੈਸ਼ੀ ਦੀ ਗਿ੍ਰਫਤਾਰੀ ਸਬੰਧੀ ਫੁਟੇਜ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ’ਤੇ ਵੀ ਨਸ਼ਰ ਹੋਈਆਂ ਹਨ ਜਿਨ੍ਹਾਂ ਵਿੱਚ ਦਿਖਾਇਆ ਗਿਆ ਹੈ ਕਿ 67 ਵਰ੍ਹਿਆਂ ਦੇ ਸਾਬਕਾ ਵਿਦੇਸ਼ ਮੰਤਰੀ ਪੁਲੀਸ ਦੀ ‘ਗੈਰਕਾਨੂੰਨੀ’ ਕਾਰਵਾਈ ਖਲਿਾਫ ਉੱਚੀ ਆਵਾਜ ਵਿੱਚ ਰੋਸ ਪ੍ਰਗਟਾ ਰਹੇ ਹਨ। ਫੁਟੇਜ ਅਨੁਸਾਰ ਪੰਜਾਬ ਪੁਲੀਸ ਦੀ ਵਰਦੀ ਪਹਿਨੇ ਹੋਏ ਅਧਿਕਾਰੀਆਂ ਵੱਲੋਂ ਕੁਰੈਸ਼ੀ ਨੂੰ ਪੁਲੀਸ ਵਾਹਨ ਵਿੱਚ ਜਬਰਦਸਤੀ ਬਿਠਾਇਆ ਜਾ ਰਿਹਾ ਹੈ। ਪਾਰਟੀ ਨੇ ਆਪਣੇ ਸੁਨੇਹੇ ਵਿੱਚ ਕਿਹਾ,‘‘ਕੌਮਾਂਤਰੀ ਪੱਧਰ ਦੇ ਸੀਨੀਅਰ ਸਿਆਸਤਦਾਨ ਨਾਲ ਅਜਿਹੇ ਵਤੀਰੇ ਦੀ ਕੋਈ ਮਿਸਾਲ ਨਹੀਂ ਹੈ ਜੋ ਕਿ ਸੱਤਾਧਾਰੀ ਧਿਰ ਦੇ ਡਰਪੋਕ ਹੋਣ ਦੀ ਨਿਸ਼ਾਨੀ ਹੈ।