spot_imgspot_imgspot_imgspot_img

ਹਿੱਟ ਐਂਡ ਰਨ ਕਾਨੂੰਨ ਖਿਲਾਫ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਕੌਮੀ ਮਾਰਗ ’ਤੇ ਟੌਲ ਪਲਾਜਾਵਿਖੇ ਦਿੱਤਾ ਧਰਨਾ

Date:

ਹਿੱਟ ਐਂਡ ਰਨ ਕਾਨੂੰਨ ਖਿਲਾਫ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਕੌਮੀ ਮਾਰਗ ’ਤੇ ਟੌਲ ਪਲਾਜਾਵਿਖੇ ਦਿੱਤਾ ਧਰਨਾ

ਭਵਾਨੀਗੜ੍ਹ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਹਿੱਟ ਐਂਡ ਰਨ ਕਾਨੂੰਨ ਖਲਿਾਫ ਅਵਾਜ ਬੁਲੰਦ ਕਰਨ ਲਈ ਅੱਜ ਬਠਿੰਡਾ-ਚੰਡੀਗੜ੍ਹ ਨੈਸਨਲ ਹਾਈਵੇਅ ’ਤੇ ਸਥਿਤ ਟੌਲ ਪਲਾਜਾ ਕਾਲਾਝਾੜ ਵਿਖੇ ਸੂਬਾ ਭਰ ਵਿੱਚੋਂ ਇਕੱਤਰ ਹੋਏ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਅਜੈ ਸਿੰਗਲਾ ਸੂਬਾ ਪ੍ਰਧਾਨ ਆਲ ਇੰਡੀਆ ਟਰੱਕ ਏਕਤਾ ਪੰਜਾਬ, ਸਰਨਜੀਤ ਸਿੰਘ ਕਲਸੀ ਸੂਬਾ ਪ੍ਰਧਾਨ ਅਜਾਦ ਟੈਕਸੀ ਯੂਨੀਅਨ, ਪ੍ਰਗਟ ਸਿੰਘ ਢਿੱਲੋਂ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ, ਸੁਰੇਸ ਗੁਪਤਾ ਰਾਜਸਥਾਨ, ਹਰਦੀਪ ਸਿੰਘ ਬਰਨਾਲਾ, ਅਜੈ ਸਰਮਾ ਪ੍ਰਧਾਨ ਗੋਰਖਪੁਰ, ਡਾ. ਰਾਜ ਕੁਮਾਰ ਯਾਦਵ ਉੜੀਸਾ, ਮਨਜੀਤ ਸਿੰਘ ਸਿਰਸਾ ਬੁਲਾਰਾ ਰਾਸਟਰੀ ਸੰਯੁਕਤ ਮੋਰਚਾ ਅਤੇ ਬਾਬਾ ਕਾਂਬਲੀ ਪੂਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਾਨਾਸਾਹੀ ਢੰਗ ਨਾਲ ਕਾਲਾ ਕਾਨੂੰਨ ਲਾਗੂ ਕਰਕੇ ਦੇਸ ਭਰ ਦੇ ਅਪਰੇਟਰਾਂ ਅਤੇ ਡਰਾਈਵਰਾਂ ਖਿਲਾਫ ਘਟੀਆ ਕਾਰਵਾਈ ਕੀਤੀ ਗਈ ਹੈ। ਮੋਦੀ ਸਰਕਾਰ ਨੇ ਦੇਸ ਦੇ ਕਰੋੜਾਂ ਲੋਕਾਂ ਦੇ ਰੁਜਗਾਰ ਨੂੰ ਖਤਮ ਕਰਨ ਦੀ ਚਾਲ ਖੇਡੀ ਗਈ ਹੈ, ਜੋ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤੀ ਜਾਵੇਗੀ। ਸਮੂਹ ਬੁਲਾਰਿਆਂ ਨੇ ਇਕਮੁੱਠਤਾ ਜਾਹਰ ਕਰਦਿਆਂ ਕਿਹਾ ਕਿ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਤੱਕ ਸੰਘਰਸ ਜਾਰੀ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related