ਮਜੀਠੀਆ ਚੰਡੀਗੜ੍ਹ ਦੀ ਅਦਾਲਤ ’ਚ ਪੇਸ਼

ਮਜੀਠੀਆ ਚੰਡੀਗੜ੍ਹ ਦੀ ਅਦਾਲਤ ’ਚ ਪੇਸ਼

0
144

ਮਜੀਠੀਆ ਚੰਡੀਗੜ੍ਹ ਦੀ ਅਦਾਲਤ ’ਚ ਪੇਸ਼

ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਮਜੀਠੀਆ ਅੱਜ ਇਥੇ ਚੀਫ ਜੁਡੀਸਲ ਮੈਜਿਸਟਰੇਟ ਅਮਨ ਇੰਦਰ ਸਿੰਘ ਸੰਧੂ ਦੀ ਅਦਾਲਤ ਵਿੱਚ 2021 ਵਿੱਚ ਧਰਨੇ ਦੌਰਾਨ ਆਪਣੇ ਖਲਿਾਫ ਦਰਜ ਮਾਮਲੇ ਸਬੰਧੀ ਪੇਸ਼ ਹੋਇਆ। ਪੁਲੀਸ ਨੇ 6 ਨਵੰਬਰ 2021 ਨੂੰ ਮਜੀਠੀਆ ਸਮੇਤ 23 ਅਕਾਲੀ ਆਗੂਆਂ ਵਿਰੁੱਧ ਧਾਰਾ 188 (ਡਿਪਟੀ ਕਮਿਸਨਰ ਦੇ ਹੁਕਮਾਂ ਦੀ ਉਲੰਘਣਾ), 186 (ਕਿਸੇ ਵੀ ਜਨਤਕ ਸੇਵਕ ਨੂੰ ਆਪਣੀ ਮਰਜੀ ਨਾਲ ਡਿਊਟੀ ਨਿਭਾਉਣ ਵਿੱਚ ਰੁਕਾਵਟ ਪਾਉਣਾ) ,353 (ਸਰਕਾਰੀ ਕਰਮਚਾਰੀ ਨੂੰ ਉਸਦੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਹਮਲਾ ਜਾਂ ਅਪਰਾਧਿਕ ਤਾਕਤ), 332 (ਸਰਕਾਰੀ ਕਰਮਚਾਰੀ ਨੂੰ ਉਸਦੀ ਡਿਊਟੀ ਤੋਂ ਰੋਕਣ ਲਈ ਆਪਣੀ ਮਰਜੀ ਨਾਲ ਨੁਕਸਾਨ ਪਹੁੰਚਾਉਣਾ) ਤਹਿਤ ਸਜਾਯੋਗ ਅਪਰਾਧਾਂ ਲਈ ਕੇਸ ਦਰਜ ਕੀਤਾ ਸੀ। ਪੁਲੀਸ ਨੇ ਇੰਸਪੈਕਟਰ ਦੀ ਸਕਿਾਇਤ ‘ਤੇ ਐੱਫਆਈਆਰ ਦਰਜ ਕੀਤੀ ਹੈ, ਜਿਸ ਨੇ ਦੋਸ ਲਗਾਇਆ ਹੈ ਕਿ ਅਕਾਲੀ ਆਗੂਆਂ ਨੇ ਮੁਲਾਜਮਾਂ ‘ਤੇ ਉਦੋਂ ਹਮਲਾ ਕੀਤਾ, ਜਦੋਂ ਉਹ ਚੰਡੀਗੜ੍ਹ ਦੇ ਸੈਕਟਰ 3 ਵਿੱਚ ਵਿਧਾਇਕਾਂ ਦੇ ਹੋਸਟਲ ਵਿੱਚ ਪ੍ਰਦਰਸਨ ਕਰ ਰਹੇ ਸਨ। ਇੰਸਪੈਕਟਰ ਨੇ ਦਾਅਵਾ ਕੀਤਾ ਕਿ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ ’ਤੇ ਜਾ ਕੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਦੀ ਮੰਗ ਕੀਤੀ। ਪੁਲੀਸ ਨੇ ਮੁੱਖ ਮੰਤਰੀ ਦੀ ਰਿਹਾਇਸ ਦੇ ਸਾਹਮਣੇ ਬੈਰੀਕੇਡ ਲਗਾਏ ਹੋਏ ਸਨ।

LEAVE A REPLY

Please enter your comment!
Please enter your name here