ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ ‘ਚ 3 ਲੋਕਾਂ ਦੀ ਮੌਤ

0
241

ਕਰਨਾਟਕ ਦੇ ਗਡਗ ਜਿਲ੍ਹੇ ਦੇ ਇਕ ਪਿੰਡ ਵਿਚ ਸੋਮਵਾਰ ਨੂੰ ਕੰਨੜ ਫ਼ਿਲਮ ਅਭਿਨੇਤਾ ਯਸ਼ ਦੇ ਜਨਮ ਦਿਨ ਦੀ ਯਾਦ ਵਿਚ ਉਨ੍ਹਾਂ ਦੀ ਤਸਵੀਰ ਵਾਲਾ ਬੈਨਰ ਲਗਾਉਣ ਦੌਰਾਨ ਕਰੰਟ ਲੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬਿਜਲੀ ਦੇ ਖੰਭੇ ’ਤੇ ਬੈਨਰ ਬੰਨ੍ਹਦੇ ਸਮੇਂ ਨਵੀਨ ਗਾਜ਼ੀ (19), ਹਨੂਮੰਤਾ (21) ਅਤੇ ਮੁਰਲੀ ​​ਨਦਾਵਿਨਮਣੀ (20) ਬਿਜਲੀ ਦੀਆਂ ਤਾਰਾਂ ਦੇ ਸੰਪਰਕ ’ਚ ਆ ਗਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਯਸ਼ ਦਾ ਪ੍ਰਸ਼ੰਸਕ ਸੀ ਅਤੇ ਜ਼ਿਲੇ ਦੇ ਲਕਸ਼ਮੇਸ਼ਵਰ ਤਾਲੁਕ ਦੇ ਆਪਣੇ ਪਿੰਡ ਸੋਰੰਗੀ ’ਚ ਅਭਿਨੇਤਾ ਦਾ ਜਨਮਦਿਨ ਮਨਾ ਰਿਹਾ ਸੀ। ਘਟਨਾ ’ਚ 3 ਹੋਰ ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here