ਬਰੈਂਪਟਨ ’ਚ ਪੰਜਾਬੀ ਵਿਦਿਆਰਥੀਆਂ ਦਾ ਸੰਘਰਸ਼ ਰੰਗ ਲਿਆਇਆ
ਬਰੈਂਪਟਨ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬਰੈਂਪਟਨ (ਕੈਨੇਡਾ) ਪੜ੍ਹਾਈ ਲਈ ਗਏ ਵਿਦਿਆਰਥੀਆਂ ਦੇ ਅਲਗੋਮਾ ਯੂਨੀਵਰਸਿਟੀ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਰੰਗ ਲਿਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ 132 ਵਿੱਚੋਂ ਸੌ ਵਿਦਿਆਰਥੀਆਂ ਨੂੰ ਪਾਸ ਕਰਨ ’ਤੇ ਸਹਿਮਤ ਹੋ ਗਈ ਹੈ। ਬਾਕੀ ਰਹਿੰਦੇ 32 ਵਿਦਿਆਰਥੀਆਂ ਬਾਰੇ ਜਲਦ ਫ਼ੈਸਲਾ ਹੋਵੇਗਾ ਤੇ ਇਨ੍ਹਾਂ ਵਿੱਚੋਂ ਕਈਆਂ ਨੂੰ ਮੁੜ ਪੇਪਰ ਦੇਣ ਦਾ ਮੌਕਾ ਮਿਲ ਸਕਦਾ ਹੈ। ਜਿਕਰਯੋਗ ਹੈ ਕਿ ਵਿਦਿਆਰਥੀ ਪਿਛਲੇ ਛੇ ਦਿਨ ਤੋਂ ਕੜਾਕੇ ਦੀ ਠੰਢ ਵਿੱਚ ਧਰਨੇ ’ਤੇ ਡਟੇ ਹੋਏ ਸਨ। ਇਨ੍ਹਾਂ ਵਿਦਿਆਰਥੀ ਆਗੂਆਂ ਅਤੇ ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ ਵਰੁਣ ਖੰਨਾ ਨੇ ਦੋਸ਼ ਲਾਇਆ ਸੀ ਕਿ ਯੂਨੀਵਰਸਿਟੀ ਨੇ ਜਾਣਬੁੱਝ ਕੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਫੇਲ੍ਹ ਕੀਤਾ ਤਾਂ ਜੋ ਮੁੜ ਫ਼ੀਸਾਂ ਉਗਰਾਹੀਆਂ ਜਾ ਸਕਣ। ਇਸ ਸਬੰਧ ਵਿੱਚ ਕੈਨੇਡਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਈਮੇਲ ਕਰਕੇ ਹਮਾਇਤ ਮੰਗੀ ਗਈ ਸੀ। ਕਥਿਤ ਤੌਰ ’ਤੇ ‘ਸਾਜਿਸ਼ੀ’ ਢੰਗ ਨਾਲ ਜਾਣਬੁੱਝ ਕੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਫੇਲ ਕਰਾਰ ਦੇ ਦਿੱਤਾ ਗਿਆ ਸੀ।