- ਯਾਤਰੀ ਨੇ ਪਾਇਲਟ ’ਤੇ ਹਮਲਾ ਕੀਤਾ
ਨਵੀਂ ਦਿੱਲੀ: ਦਿੱਲੀ ਹਵਾਈ ਅੱਡੇ ‘ਤੇ ਉਡਾਣ ’ਚ ਦੇਰ ਹੋਣ ਦਾ ਐਲਾਨ ਕਰ ਰਹੇ ਇੰਡੀਗੋ ਦੇ ਪਾਇਲਟ ‘ਤੇ ਯਾਤਰੀ ਨੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਕਥਿਤ ਵੀਡੀਓ ਸੋਸਲ ਮੀਡੀਆ ‘ਤੇ ਸਾਹਮਣੇ ਆਈ ਹੈ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਕਿਹਾ, ‘ਸਾਨੂੰ ਇਸ ਬਾਰੇ ਸ਼ਿਕਾਇਤ ਮਿਲੀ ਹੈ ਅਤੇ ਅਸੀਂ ਢੁਕਵੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ।’ ਇਸ ਵੀਡੀਓ ਕਲਿੱਪ ‘ਚ ਚਾਲਕ ਦਲ ਦੇ ਹੋਰ ਮੈਂਬਰ ਘਟਨਾ ਤੋਂ ਬਾਅਦ ਪਾਇਲਟ ‘ਤੇ ਹਮਲਾ ਕਰਨ ਵਾਲੇ ਯਾਤਰੀ ‘ਤੇ ਨੂੰ ਰੋਕਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਸਾਹਿਲ ਕਟਾਰੀਆ ਨਾਂ ਦਾ ਯਾਤਰੀ ਜਹਾਜ ਦੇ ਅੰਦਰ ਅਨਾਊਂਸਮੈਂਟ ਕਰ ਰਹੇ ਪਾਇਲਟ ‘ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਇਕ ਹੋਰ ਵੀਡੀਓ ਕਲਿੱਪ ‘ਚ ਕਟਾਰੀਆ ਨੂੰ ਸੁਰੱਖਿਆ ਕਰਮਚਾਰੀ ਜਹਾਜ ਤੋਂ ਬਾਹਰ ਕੱਢਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਹ ਆਪਣੇ ਵਿਵਹਾਰ ਲਈ ਮੁਆਫੀ ਮੰਗਦਾ ਨਜਰ ਆ ਰਿਹਾ ਹੈ। ਬਾਅਦ ਵਿਚ ਉਸ ਨੂੰ ਥਾਣੇ ਲਿਜਾਇਆ ਗਿਆ ਅਤੇ ਫਿਰ ਗਿ੍ਰਫਤਾਰ ਕਰ ਲਿਆ ਗਿਆ।