ਗੰਨ ਹਾਊਸ ਲੁੱਟਣ ਵਾਲੇ 5 ਮੁਲਜ਼ਮ ਕਾਬੂ
ਸੰਗਰੂਰ : ਵੱਲੋਂ 3 ਦਿਨ ਪਹਿਲਾਂ ਇਥੇ ਗੰਨ ਹਾਊਸ ਤੋਂ ਚੋਰੀ ਕੀਤੇ ਹਥਿਆਰਾਂ ਦੇ ਮਾਮਲੇ ਦਾ ਪਰਦਾਫਾਸ ਕਰਦਿਆਂ 5 ਮੁਲਜਮਾਂ ਨੂੰ ਕਾਬੂ ਕਰਕੇ ਚੋਰੀ 14 ਹਥਿਆਰ ਬਰਾਮਦ ਕਰ ਲਏ ਹਨ। ਇਨ੍ਹਾਂ ’ਚ 5 ਪਿਸਟਲ, 5 ਰਿਵਾਲਵਰ, 3 ਬੰਦੂਕਾਂ ਤੇ ਰਾਈਫਲ ਸ਼ਾਮਲ ਹੈ। ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਅਤੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸਪੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਵਿਸੇਸ ਟੀਮ ਨੇ ਮਾਮਲਾ ਹੱਲ ਕਰਦਿਆਂ ਪਵਨਦੀਪ ਸਿੰਘ ਉਰਫ ਪੰਮਾ ਵਾਸੀ ਪਾਤੜਾਂ, ਅਮਨਦੀਪ ਸਿੰਘ ਵਾਸੀ ਟੋਡਰਪੁਰ ਜ਼ਿਲ੍ਹਾ ਮਾਨਸਾ, ਮਲਵਿੰਦਰ ਸਿੰਘ ਵਾਸੀ ਪਾਤੜਾਂ, ਸੰਦੀਪ ਸਿੰਘ ਵਾਸੀ ਪਾਤੜਾਂ ਅਤੇ ਗੁਰਮੀਤ ਸਿੰਘ ਵਾਸੀ ਟੋਡਰਪੁਰ ਜਲ੍ਹਿਾ ਮਾਨਸਾ ਨੂੰ ਗਿ੍ਰਫਤਾਰ ਕਰਕੇ 14 ਹਥਿਆਰ ਬਰਾਮਦ ਕਰ ਲਏ ਹਨ। ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ, ਕਟਰ, ਹਥੌੜਾ ਅਤੇ ਰਾਡ ਬਰਾਮਦ ਕੀਤੀ ਹੈ। ਮੁਲਜਮਾਂ ਦਾ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਕੀਤੀ ਜਾਵੇਗੀ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। 12 ਜਨਵਰੀ ਦੀ ਰਾਤ ਨੂੰ ਡੀਸੀ ਦਫਤਰ ਦੇ ਸਾਹਮਣੇ ਚੰਚਲ ਗੰਨ ਹਾਊਸ ਤੋਂ ਹਥਿਆਰ ਚੋਰੀ ਹੋਏ ਸਨ।