ਬਰੈਂਪਟਨ ਤੇ ਸਰੀ ਦੇ ਮੇਅਰਾਂ ਨੇ ਫਿਰੌਤੀ ਤੇ ਧਮਕੀਆਂ ’ਤੇ ਚਿੰਤਾ ਪ੍ਰਗਟਾਈ

ਬਰੈਂਪਟਨ ਤੇ ਸਰੀ ਦੇ ਮੇਅਰਾਂ ਨੇ ਫਿਰੌਤੀ ਤੇ ਧਮਕੀਆਂ ’ਤੇ ਚਿੰਤਾ ਪ੍ਰਗਟਾਈ

0
177

ਬਰੈਂਪਟਨ ਤੇ ਸਰੀ ਦੇ ਮੇਅਰਾਂ ਨੇ ਫਿਰੌਤੀ ਤੇ ਧਮਕੀਆਂ ’ਤੇ ਚਿੰਤਾ ਪ੍ਰਗਟਾਈ

ਟੋਰਾਂਟੋ : ਭਾਰਤੀ ਅਤੇ ਦੱਖਣ ਏਸਅਿਾਈ ਵਪਾਰਕ ਭਾਈਚਾਰਿਆਂ ਵਿਰੁੱਧ ਫਿਰੌਤੀ ਦੀਆਂ ਧਮਕੀਆਂ ਵਧਣ ’ਤੇ ਚਿੰਤਾ ਜਾਹਰ ਕਰਦੇ ਹੋਏ ਕੈਨੇਡੀਅਨ ਸ਼ਹਿਰਾਂ ਬਰੈਂਪਟਨ ਅਤੇ ਸਰੀ ਦੇ ਮੇਅਰਾਂ ਨੇ ਸਰਕਾਰ ਨੂੰ ਇਸ ਖਤਰੇ ਨੂੰ ਜੜ੍ਹੋਂ ਪੁੱਟਣ ਲਈ ਤੇਜੀ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਰੀ ਤੋਂ ਉਨ੍ਹਾਂ ਦੇ ਹਮਰੁਤਬਾ ਬਰੈਂਡਾ ਲਾਕ ਨੇ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੇਬਲੈਂਕ ਨੂੰ ਭੇਜੇ ਪੱਤਰ ਵਿੱਚ ਇਸ ਹਫਤੇ ਫਿਰੌਤੀ ਦੀਆਂ ਕੋਸਸਿਾਂ ਅਤੇ ਗੋਲੀਬਾਰੀ ਸਮੇਤ ਹਿੰਸਕ ਕਾਰਵਾਈਆਂ ਦੀ ਵੱਧ ਰਹੀ ਗਿਣਤੀ ’ਤੇ ਡੂੰਘੀ ਚਿੰਤਾ ਜਾਹਰ ਕੀਤੀ। ਪੱਤਰ ਵਿੱਚ ਕਿਹਾ ਗਿਆ ਹੈ, ‘ਇਹ ਚਿੰਤਾਜਨਕ ਹੈ ਤੇ ਧਮਕੀਆਂ ਮੁੱਖ ਤੌਰ ‘ਤੇ ਦੱਖਣੀ ਏਸਅਿਾਈ ਵਪਾਰਕ ਭਾਈਚਾਰੇ ਨੂੰ ਮਿਲ ਰਹੀਆਂ ਹਨ। 3 ਜਨਵਰੀ ਨੂੰ ਐਡਮਿੰਟਨ ਵਿੱਚ ਪੁਲੀਸ ਨੇ ਦੱਸਿਆ ਸੀ ਕਿ ਉਹ ਇਸ ਖੇਤਰ ਵਿੱਚ 18 ਫਿਰੌਤੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਉਸ ਨੇ ਜਬਰੀ ਵਸੂਲੀ, ਗੋਲੀਬਾਰੀ ਅਤੇ ਅੱਗਜਨੀ ਨਾਲ ਸਬੰਧਤ ਛੇ ਗਿ੍ਰਫਤਾਰੀਆਂ ਦਾ ਵੀ ਖੁਲਾਸਾ ਕੀਤਾ ਸੀ। ਇਨ੍ਹਾਂ ਵਿੱਚ 20 ਸਾਲਾ ਪਰਮਿੰਦਰ ਸਿੰਘ ਵੀ ਸਾਮਲ ਹੈ, ਜੋ ਹਥਿਆਰਾਂ ਨਾਲ ਸਬੰਧਤ 12 ਦੋਸਾਂ ਲਈ ਹਿਰਾਸਤ ਵਿੱਚ ਹੈ। ਉਸ ਤੋਂ ਇਲਾਵਾ ਹਸਨ ਡੇਂਬਿਲ (18), ਮਾਨਵ ਹੀਰ (18), ਰਵਿੰਦਰ ਸੰਧੂ (19) ਕਾਬੂ ਕੀਤਾ ਗਿਆ ਸੀ ਪਰ ਹੁਣ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here