28 ਸਾਲ ਬਾਅਦ ਮੁੜ ਭਾਰਤ ’ਚ ਹੋਵੇਗਾ ਮਿਸ ਵਰਲਡ ਮੁਕਾਬਲਾ
ਨਵੀਂ ਦਿੱਲੀ : ਭਾਰਤ 28 ਸਾਲਾਂ ਦੇ ਵਕਫੇ ਤੋਂ ਬਾਅਦ 71ਵੇਂ ਮਿਸ ਵਰਲਡ ਮੁਕਾਬਲੇ ਦੀ ਮੇਜਬਾਨੀ ਕਰਨ ਲਈ ਤਿਆਰ ਹੈ। 1996 ਵਿੱਚ ਭਾਰਤ ਨੇ ਆਖਰੀ ਵਾਰ ਇਸ ਮੁਕਾਬਲੇ ਦੀ ਮੇਜਬਾਨੀ ਕੀਤੀ ਸੀ। ਰੀਟਾ ਫਰੀਆ ਪਾਵੇਲ ਸਾਲ 1966 ਵਿੱਚ ਮਿਸ ਵਰਲਡ ਦਾ ਤਾਜ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਐਸਵਰਿਆ ਰਾਏ ਬੱਚਨ 1994 ਵਿੱਚ ਮਿਸ ਵਰਲਡ ਦਾ ਤਾਜ ਆਪਣੇ ਘਰ ਲੈ ਆਈ ਸੀ, ਜਦੋਂ ਕਿ ਡਾਇਨਾ ਹੇਡਨ ਨੂੰ 1997 ਵਿੱਚ ਮਿਸ ਵਰਲਡ ਦਾ ਤਾਜ ਮਿਲਿਆ ਸੀ। ਯੁਕਤਾ ਮੁਖੀ 1999 ਵਿੱਚ ਭਾਰਤ ਦੀ ਚੌਥੀ ਮਿਸ ਵਰਲਡ ਬਣੀ ਸੀ ਅਤੇ ਪਿ੍ਰਯੰਕਾ ਚੋਪੜਾ ਜੋਨਸ ਨੇ ਸਾਲ 2000 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਮਾਨੁਸੀ ਛਿੱਲਰ ਨੇ ਮਿਸ ਵਰਲਡ ਦਾ ਤਾਜ 2017 ਵਿੱਚ ਜਿੱਤਿਆ ਸੀ। ਇਸ ਵਾਰ ਇਹ ਮੁਕਾਬਲਾ 18 ਫਰਵਰੀ ਤੋਂ 9 ਮਾਰਚ ਵਿਚਕਾਰ ਹੋਵੇਗਾ। ਫਾਈਨਲ 9 ਮਾਰਚ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸਨ ਸੈਂਟਰ ਵਿੱਚ ਹੋਵੇਗਾ।