ਗਣਤੰਤਰ ਦਿਵਸ ਲਈ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ
ਚੰਡੀਗੜ੍ਹ : ਗਣਤੰਤਰ ਦਿਵਸ ਸਬੰਧੀ ਇਥੇ ਪੋਲੋ ਗਰਾਊਂਡ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਐਤਕੀ ਪੰਜਾਬ ਦੇ ਰਾਜਪਾਲ ਬਨਵਾਲੀ ਲਾਲ ਪੁਰੋਹਿਤ ਤਿਰੰਗਾ ਲਹਿਰਾਉਣਗੇ, ਜਿਸ ਸਬੰਧੀ ਤਿਆਰੀਆਂ ਜਾਰੀ ਹਨ। ਇਸ ਲਈ ਸੁਰੱਖਿਆ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਪੰਜਾਬ ਪੁਲੀਸ ਦੇ ਵਿਸ਼ੇਸ਼ ਡੀਜੀਪੀ ਅਰਪਿਤ ਸੁਕਲਾ ਨੇ ਅੱਜ ਪੋਲੋ ਗਰਾਊਂਡ ਦਾ ਦੌਰਾ ਕੀਤਾ। ਇਸ ਮੌਕੇ ਐੱਸਐੱਸਪੀ ਵਰੁਣ ਸਰਮਾ, ਐੱਸਪੀ (ਸਿਟੀ) ਸਰਫਰਾਜ ਆਲਮ, ਡੀਐੱਸਪੀ (ਸਕਿਉਰਿਟੀ) ਕਰਨੈਲ ਸਿੰਘ, ਡੀਐੱਸਪੀ (ਰੂਰਲ), ਗੁਰਦੇਵ ਸਿੰਘ ਧਾਲੀਵਾਲ ਤੇ ਡੀਐੱਸਪੀ (ਸਿਟੀ 2) ਜਸਵਿੰਦਰ ਸਿੰਘ ਟਿਵਾਣਾ ਸਮੇਤ ਇਲਾਕੇ ਦੇ ਥਾਣੇ ਸਿਵਲ ਲਾਈਨ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਸਬੰਧਤ ਪੁਲੀਸ ਚੌਕੀ ਅਫਸਰ ਕਲੋਨੀ ਦੇ ਇੰਚਾਰਜ ਜਜਵਿੰਦਰ ਸਿੰਘ ਜੇਜੀ ਸਮੇਤ ਕਈ ਹੋਰ ਪੁਲੀਸ ਅਧਿਕਾਰੀ ਦੇ ਮੁਲਾਜਮ ਵੀ ਮੌਜੂਦ ਸਨ। ਇਸ ਮੌਕੇ ਸ੍ਰੀ ਸੁਕਲਾ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸੁਰੱਖਿਆ ਪ੍ਰਬੰਧਾਂ ਲਈ ਜਾਰੀ ਤਿਆਰੀਆਂ ‘ਤੇ ਤਸੱਲੀ ਪ੍ਰਗਟ ਕਰਦਿਆਂ ਕੁਝ ਨਵੇਂ ਦਿਸਾ ਨਿਰਦੇਸ ਦੀ ਦਿੱਤੇ।
