ਮੋਗਾ ਰੈਲੀ ਕਾਰਨ ਪੰਜਾਬ ਕਾਂਗਰਸ ’ਚ ਅੰਦਰੂਨੀ ਟਕਰਾਅ ਵਧਿਆ

ਮੋਗਾ ਰੈਲੀ ਕਾਰਨ ਪੰਜਾਬ ਕਾਂਗਰਸ ’ਚ ਅੰਦਰੂਨੀ ਟਕਰਾਅ ਵਧਿਆ

0
194

ਮੋਗਾ ਰੈਲੀ ਕਾਰਨ ਪੰਜਾਬ ਕਾਂਗਰਸ ’ਚ ਅੰਦਰੂਨੀ ਟਕਰਾਅ ਵਧਿਆ

ਚੰਡੀਗੜ੍ਹ : ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਮੋਗਾ ਰੈਲੀ ਤੋਂ ਪੰਜਾਬ ਕਾਂਗਰਸ ਵਿਚ ਅੰਦਰੂਨੀ ਟਕਰਾਅ ਤਿੱਖਾ ਹੋ ਗਿਆ ਹੈ। ‘ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ’ ਬੈਨਰ ਹੇਠ ਨਵਜੋਤ ਸਿੱਧੂ ਨੇ ਰੈਲੀ ਕਰ ਕੇ ਆਪਣੀ ਰਣਨੀਤੀ ਤੋਂ ਪਿੱਛੇ ਨਾ ਮੁੜਨ ਦਾ ਸੰਕੇਤ ਦਿੱਤਾ ਸੀ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸੰਧੂ ਨੇ ਬੀਤੇ ਦਿਨ ਹੀ ਮੋਗਾ ਰੈਲੀ ਦੇ ਪ੍ਰਬੰਧਕਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰ ਦਿੱਤਾ ਸੀ। ਮੋੜਵੇਂ ਰੂਪ ਵਿਚ ਅੱਜ ਨਵਜੋਤ ਸਿੱਧੂ ਨੇ ਮੋਗਾ ਰੈਲੀ ਦੇ ਪ੍ਰਬੰਧਕਾਂ ਨਾਲ ਡਟਣ ਦਾ ਐਲਾਨ ਕਰ ਦਿੱਤਾ ਹੈ।

ਜ਼ਿਲ੍ਹਾ ਕਾਂਗਰਸ ਮੋਗਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਉਨ੍ਹਾਂ ਦੇ ਲੜਕੇ ਐਡਵੋਕੇਟ ਧਰਮਪਾਲ ਸਿੰਘ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰ ਕੇ ਦੋ ਦਿਨਾਂ ਦੇ ਅੰਦਰ ਸਥਿਤੀ ਸਪੱਸਟ ਕਰਨ ਬਾਰੇ ਲਿਖਿਆ ਗਿਆ ਹੈ। ਨਾਲ ਹੀ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦਾ ਇਸ਼ਾਰਾ ਕੀਤਾ ਹੈ। ਅੱਜ ਨਵਜੋਤ ਸਿੱਧੂ ਨੇ ਨਿਹਾਲ ਸਿੰਘ ਵਾਲਾ ਪਰਿਵਾਰ ਨਾਲ ਖੜ੍ਹਨ ਦੀ ਗੱਲ ਆਖ ਦਿੱਤੀ ਹੈ ਜਿਸ ਤੋਂ ਜਾਪਦਾ ਹੈ ਕਿ ਕਾਂਗਰਸ ’ਚ ਅੰਦਰੂਨੀ ਕਲੇਸ਼ ਹੋਰ ਵਧੇਗਾ।ਨਵਜੋਤ ਸਿੱਧੂ ਨੇ ਅੱਜ ਐਕਸ ’ਤੇ ਲਿਖਿਆ, ‘‘ਨਿਹਾਲ ਸਿੰਘ ਵਾਲਾ ਪਰਿਵਾਰ ਦੇ ਨਾਲ ਖੜ੍ਹਾਂਗੇ, ਜੋ ਮਰਜ਼ੀ ਹੋਵੇ। ਤੀਜੀ ਪੀੜ੍ਹੀ ਦਾ ਕਾਂਗਰਸ ਪਰਿਵਾਰ, ਪੁਰਾਣੀ ਪਾਰਟੀ ਦੀਆਂ ਜੜ੍ਹਾਂ। ਜੜ੍ਹਾਂ ਤੋਂ ਬਿਨਾਂ ਕੋਈ ਫਲ ਨਹੀਂ ਲੱਗ ਸਕਦਾ।’’ ਨਵਜੋਤ ਸਿੱਧੂ ਦੇ ਇਸ ਸਟੈਂਡ ਤੋਂ ਸਾਫ ਹੋ ਗਿਆ ਹੈ ਕਿ ਉਹ ਹੁਣ ਪਿੱਛੇ ਮੁੜਨ ਵਾਲੇ ਨਹੀਂ। ਨਵਜੋਤ ਸਿੱਧੂ ਨੇ ਬੀਤੇ ਦਿਨ ਮੋਗਾ ਰੈਲੀ ਵਿਚ ਕਿਹਾ ਸੀ ਕਿ ਉਹ ਕਾਂਗਰਸ ਨੂੰ ਕਾਲੇ ਦਿਨਾਂ ’ਚੋਂ ਬਾਹਰ ਕੱਢਣਗੇ ਅਤੇ ਪਾਰਟੀ ਵਿਚ ਜਾਨ ਪਾਉਣਗੇ।ਦੂਜੇ ਪਾਸੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨੇੜਲੇ ਸਾਥੀ ਦੁਰਲਾਭ ਨੇ ਵੀ ਨਵਜੋਤ ਸਿੱਧੂ ਖਲਿਾਫ ਮੋਰਚਾ ਖੋਲ੍ਹਿਆ ਹੈ। ਦੁਰਲਾਭ ਨੇ ਐਕਸ ’ਤੇ ਸਿੱਧੂ ਨੂੰ ਮੁਖਾਤਬ ਹੁੰਦਿਆਂ ਕਿਹਾ, ‘‘ਕਿਹੜੇ ਕਾਲੇ ਦਿਨਾਂ ’ਚੋਂ! ਇਹੋ ਜਿਹੀਆਂ ਗੱਲਾਂ ਉਨ੍ਹਾਂ ਸਭ ਕਾਂਗਰਸੀਆਂ ਨੂੰ ਗਾਲਾਂ ਦੇਣ ਦੇ ਬਰਾਬਰ ਹਨ ਜਿਨ੍ਹਾਂ ਨੇ ਪਿਛਲੇ 2 ਸਾਲਾਂ ਵਿਚ ਦਿਨ-ਰਾਤ ਇੱਕ ਕੀਤਾ ਹੈ।’’ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਲਈ ਇਹ ਇੱਕ ਪਹਿਲੀ ਵੱਡੀ ਚੁਣੌਤੀ ਹੈ ਕਿਉਂਕਿ ਕਾਂਗਰਸ ਵਿਚਲਾ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ।

LEAVE A REPLY

Please enter your comment!
Please enter your name here