spot_imgspot_imgspot_imgspot_img

ਮਾਲਦੀਵ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਭਾਰਤ ਪ੍ਰਤੀਬੱਧ

Date:

ਮਾਲਦੀਵ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਭਾਰਤ ਪ੍ਰਤੀਬੱਧ

ਮਾਲੇ : ਭਾਰਤ ਨੇ ਅੱਜ ਕਿਹਾ ਕਿ ਉਹ ਮਾਲੇ ਤੋਂ ਤਿਲਾਫੁਸ਼ੀ ਲਿੰਕ ਪ੍ਰਾਜੈਕਟ ਦਾ ਕੰਮ ਜਲਦੀ ਮੁਕੰਮਲ ਕਰਨ ਲਈ ਮਾਲਦੀਵ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਪ੍ਰਤੀਬੱਧ ਹੈ। ਪ੍ਰਾਜੈਕਟ ਦਾ ਮਕਸਦ ਮਾਲਦੀਵ ਦੇ ਸ਼ਹਿਰ ਮਾਲੇ ਅਤੇ ਦੱਖਣੀ ਭਾਰਤ ਦੇ ਸਮੁੰਦਰ ’ਚ ਸਥਿਤ ਟਾਪੂ ਤਿਲਾਫੁਸ਼ੀ ਦਰਮਿਆਨ ਸਿੱਧਾ ਸੰਪਕਰ ਸਥਾਪਤ ਕਰਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਲੈ ਕੇ ਅੱਜ ਇੱਥੇ ਇੱਕ ਮੀਟਿੰਗ ਹੋਈ ਹੈ। ਮਾਲਦੀਵ ਸਰਕਾਰ ਨੇ ਮੀਟਿੰਗ ਦੀਆਂ ਤਸਵੀਰਾ ‘ਐਕਸ’ ’ਤੇ ਸਾਂਝੀਆਂ ਕਰਦਿਆਂ ਲਿਖਿਆ, ‘ਮਾਲੇ ਤੇ ਤਿਲਾਫੁਸ਼ੀ ਦਰਮਿਆਨ ਸੰਪਰਕ ਸਥਾਪਤ ਕਰਨ ਸਬੰਧੀ ਪ੍ਰਾਜੈਕਟ ਨੂੰ ਲੈ ਕੇ ਜੁਆਇੰਟ ਮੋਨੀਟਰਿੰਗ ਕਮੇਟੀ ਦੀ 10ਵੀਂ ਮੀਟਿੰਗ ਅੱਜ ਇੱਥੇ ਹੋਈ ਹੈ।’ ਇਹ ਮੀਟਿੰਗ ਮਾਲਦੀਵ ਦੇ ਮੰਤਰੀ ਅਬਦੁੱਲ੍ਹਾ ਮੁੱਤਾਲਿਬ ਤੇ ਭਾਰਤੀ ਹਾਈ ਕਮਿਸ਼ਨਰ ਮੁਨੂ ਮਹਾਵਰ ਦੀ ਪ੍ਰਧਾਨਗੀ ਹੇਠ ਹੋਈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related