spot_imgspot_imgspot_imgspot_img

ਚੰਪਈ ਸੋਰੇਨ ਸਰਕਾਰ ਨੇ ਬਹੁਮਤ ਹਾਸਲ ਕੀਤਾ

Date:

ਰਾਂਚੀ : ਚੰਪਈ ਸੇਰੋਨ ਦੀ ਸਰਕਾਰ ਨੇ ਇਥੇ ਝਾਰਖੰਡ ਵਿਧਾਨ ਸਭਾ ਦੇ ਸੈਸ਼ਨ ’ਚ ਸਮਰਥਨ ਹਾਸਲ ਕਰ ਲਿਆ ਹੈ। ਉਨ੍ਹਾਂ ਦੇ ਹੱਕ ’ਚ 47 ਵੋਟ ਅਤੇ ਵਿਰੋਧ ’ਚ 29 ਵੋਟ ਪਏ ਹਨ। ਇਸ ਤੋਂ ਪਹਿਲਾਂ ਸਵੇਰੇ ਚੰਪਈ ਸੋਰੇਨ ਸਰਕਾਰ ਵੱਲੋਂ ਬਹੁਮਤ ਸਾਬਤ ਕਰਨ ਲਈ ਝਾਰਖੰਡ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਇਆ ਸੀ। ਚੰਪਈ ਸੋਰੇਨ ਸਰਕਾਰ ਨੇ ਭਰੋਸੇ ਦਾ ਵੋਟ ਮੰਗਿਆ। ਇਸ ਮੌਕੇ ਸੱਤਾਧਾਰੀ ਜੇਐਮਐਮ ਦੀ ਅਗਵਾਈ ਵਾਲੇ ਗਠਜੋੜ ਦੇ ਵਿਧਾਇਕਾਂ ਨੇ ਫਲੋਰ ਟੈਸਟ ਜਿੱਤਣ ਦਾ ਭਰੋਸਾ ਜਤਾਇਆ, ਜਦੋਂ ਕਿ ਵਿਰੋਧੀ ਭਾਜਪਾ ਨੇ ਜੋਰ ਦੇ ਕੇ ਕਿਹਾ ਸੀ ਕਿ ਗਠਜੋੜ ਨੂੰ ਹਰਾਇਆ ਜਾਵੇਗਾ। ਰਾਜ ਮੰਤਰੀ ਆਲਮਗੀਰ ਆਲਮ ਨੇ ਐਤਵਾਰ ਨੂੰ ਕਿਹਾ ਸੀ, “ਸਾਡੇ ਵਿਧਾਇਕ ਇਕਜੁੱਟ ਹਨ ਅਤੇ ਸਾਡੇ ਕੋਲ 81 ਮੈਂਬਰੀ ਵਿਧਾਨ ਸਭਾ ਵਿਚ 48 ਤੋਂ 50 ਵਿਧਾਇਕਾਂ ਦਾ ਸਮਰਥਨ ਹੈ।”

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related