ਇਮਰਾਨ ਤੇ ਸ਼ਰੀਫ ਨੇ ਸਰਕਾਰ ਬਣਾਉਣ ਦਾ ਕੀਤਾ ਦਾਅਵਾ

ਇਮਰਾਨ ਤੇ ਸ਼ਰੀਫ ਨੇ ਸਰਕਾਰ ਬਣਾਉਣ ਦਾ ਕੀਤਾ ਦਾਅਵਾ

0
192

ਇਮਰਾਨ ਤੇ ਸ਼ਰੀਫ ਨੇ ਸਰਕਾਰ ਬਣਾਉਣ ਦਾ ਕੀਤਾ ਦਾਅਵਾ

ਇਸਲਾਮਾਬਾਦ : ਜੇਲ੍ਹ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਦੇਸ਼ ਦੀਆਂ ਆਮ ਚੋਣਾਂ ‘ਚ ਜਿੱਤ ਦਾ ਦਾਅਵਾ ਕਰਦੇ ਹੋਏ ਦੋਸ ਲਗਾਇਆ ਕਿ ਨਤੀਜਿਆਂ ‘ਚ ਧਾਂਦਲੀ ਕਰਨ ਲਈ ਨਤੀਜਿਆਂ ‘ਚ ਦੇਰੀ ਕੀਤੀ ਜਾ ਰਹੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਨੇ ਪੀਐੱਮਐੱਲ-ਐੱਨ ਦੇ ਸੁਪਰੀਮ ਨੇਤਾ ਨਵਾਜ ਸਰੀਫ ਨੂੰ ਹਾਰ ਮੰਨਣ ਲਈ ਕਿਹਾ। ਪੀਐੱਮਐੱਲ-ਐੱਨ ਨੇ ਹਾਲਾਂਕਿ ਇਸ ਮੰਗ ਨੂੰ ਠੁਕਰਾ ਦਿੱਤਾ ਅਤੇ ਦਾਅਵਾ ਕੀਤਾ ਕਿ ਉਹ ਵੀਰਵਾਰ ਦੀਆਂ ਚੋਣਾਂ ਜਿੱਤ ਰਹੀ ਹੈ। ਪਾਕਿਸਤਾਨ ਵਿੱਚ ਵੀਰਵਾਰ ਦੀਆਂ ਆਮ ਚੋਣਾਂ ਤੋਂ ਬਾਅਦ ਹਾਲੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ, ਜਿਸ ਵਿੱਚ ਧਾਂਦਲੀ, ਹਿੰਸਾ ਅਤੇ ਦੇਸ ਵਿਆਪੀ ਮੋਬਾਈਲ ਫੋਨ ਬੰਦ ਹੋਣ ਦੇ ਦੋਸ ਲੱਗੇ ਸਨ। ਮੈਦਾਨ ਵਿਚ ਦਰਜਨਾਂ ਪਾਰਟੀਆਂ ਸਨ ਪਰ ਮੁੱਖ ਮੁਕਾਬਲਾ ਖਾਨ ਦੀ ਪੀਟੀਆਈ, ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਸਰੀਫ ਦੀ ਪਾਕਿਸਤਾਨ ਮੁਸਲਿਮ ਲੀਗ (ਐੱਨ) ਅਤੇ ਬਿਲਾਵਲ ਜਰਦਾਰੀ ਭੁੱਟੋ ਦੀ ਪਾਕਿਸਤਾਨ ਪੀਪਲਜ ਪਾਰਟੀ (ਪੀਪੀਪੀ) ਵਿਚ ਸੀ, ਇਮਰਾਨ ਦੀ ਪਾਰਟੀ ਦੇ ਉਮੀਦਵਾਰ ਆਜਾਦ ਤੌਰ ‘ਤੇ ਚੋਣ ਲੜੇ। ਅਗਲੀ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਨੂੰ 265 ਵਿੱਚੋਂ 133 ਸੀਟਾਂ ਜਿੱਤਣੀਆਂ ਲਾਜਮੀ ਹਨ। ਰਿਪੋਰਟਾਂ ਅਨੁਸਾਰ ਪੀਟੀਆਈ ਨੇ 150 ਤੋਂ ਵੱਧ ਨੈਸਨਲ ਅਸੈਂਬਲੀ ਸੀਟਾਂ ਜਿੱਤੀਆਂ ਹਨ ਅਤੇ ਸਪੱਸਟ ਬਹੁਮਤ ਨਾਲ ਸੰਘੀ, ਪੰਜਾਬ ਅਤੇ ਖੈਬਰ-ਪਖਤੂਨਖਵਾ ਵਿੱਚ ਸਰਕਾਰ ਬਣਾਉਣ ਲਈ ਮਜਬੂਤ ਹਾਲਤ ਵਿੱਚ ਹੈ।

LEAVE A REPLY

Please enter your comment!
Please enter your name here