ਆਈਪੀਐੱਸ ਅਧਿਕਾਰੀ ਨੂੰ ਖਾਲਿਸਤਾਨੀ ਕਹਿਣ ਖ਼ਿਲਾਫ ਕੋਲਕਾਤਾ ’ਚ ਸਿੱਖਾਂ ਨੇ ਭਾਜਪਾ ਦਫਤਰ ਬਾਹਰ ਪ੍ਰਦਰਸ਼ਨ ਕੀਤਾ
ਕੋਲਕਾਤਾ : 200 ਦੇ ਕਰੀਬ ਸਿੱਖਾਂ ਨੇ ਅੱਜ ਇਥੇ ਭਾਜਪਾ ਦਫਤਰ ਦੇ ਬਾਹਰ ਆਈਪੀਐੱਸ ਅਧਿਕਾਰੀ ਨਾਲ ਇਕਮੁੱਠਤਾ ਪ੍ਰਗਟਾਉਂਦਿਆਂ ਪ੍ਰਦਰਸਨ ਕੀਤਾ। ਆਈਪੀਐੱਸ ਅਧਿਕਾਰੀ ਦਾ ਦੋਸ ਹੈ ਕਿ ਭਾਜਪਾ ਆਗੂ ਸੁਭੇਂਦੂ ਅਧਿਕਾਰੀ ਨੇ ਉਨ੍ਹਾਂ ਨੂੰ ‘ਖਾਲਿਸਤਾਨੀ’ ਕਿਹਾ ਸੀ। ਸੁਭੇਂਦੂ ਅਧਿਕਾਰੀ ਨੇ ਭਾਜਪਾ ਦੇ ਇਕ ਹੋਰ ਆਗੂ ਅਗਨੀਮਿੱਤਰਾ ਪਾਲ ਨਾਲ ਮਿਲ ਕੇ ਦਾਅਵਾ ਕੀਤਾ ਕਿ ਆਈਪੀਐੱਸ ਅਧਿਕਾਰੀ ਜਸਪ੍ਰੀਤ ਸਿੰਘ ਆਪਣੀ ਡਿਊਟੀ ਨਹੀਂ ਨਿਭਾਅ ਰਹੇ ਪਰ ਉਨ੍ਹਾਂ ਦੋਸਾਂ ਨੂੰ ਰੱਦ ਕੀਤਾ ਕਿ ਪਾਰਟੀ ਦੇ ਕਿਸੇ ਵੀ ਵਰਕਰ ਨੇ ਆਈਪੀਐੱਸ ਅਧਿਕਾਰੀ ਨੂੰ ‘ਖਾਲਿਸਤਾਨੀ’ ਕਿਹਾ ਸੀ। ਅਗਨੀਮਿੱਤਰਾ ਪਾਲ ਨੇ ਦਾਅਵਾ ਕੀਤਾ, ‘ਕਿਸੇ ਨੇ ਵੀ ਉਨ੍ਹਾਂ ਨਾਲ ਦੁਰਵਿਵਹਾਰ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੇ ‘ਖਾਲਿਸਤਾਨੀ’ ਸਬਦ ਦੀ ਵਰਤੋਂ ਕੀਤੀ ਹੈ।’
