ਐਕਸ’ ਨੇ ਕਿਸਾਨ ਅੰਦੋਲਨ ਵਾਲਿਆਂ ਦੇ ਖਾਤੇ ਤੇ ਪੋਸਟ ਬਲਾਕ ਕਰਨ ਕੀਤੀ ਨਾਂਹ

ਐਕਸ’ ਨੇ ਕਿਸਾਨ ਅੰਦੋਲਨ ਵਾਲਿਆਂ ਦੇ ਖਾਤੇ ਤੇ ਪੋਸਟ ਬਲਾਕ ਕਰਨ ਕੀਤੀ ਨਾਂਹ

0
163

‘ਐਕਸ’ ਨੇ ਕਿਸਾਨ ਅੰਦੋਲਨ ਵਾਲਿਆਂ ਦੇ ਖਾਤੇ ਤੇ ਪੋਸਟ ਬਲਾਕ ਕਰਨ ਕੀਤੀ ਨਾਂਹ

ਨਵੀਂ ਦਿੱਲੀ : ਸੋਸਲ ਮੀਡੀਆ ਪਲੇਟਫਾਰਮ ਐਕਸ ਨੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਪ੍ਰਦਰਸਨਾਂ ਨਾਲ ਸਬੰਧਤ ਖਾਤਿਆਂ ਅਤੇ ਪੋਸਟਾਂ ਨੂੰ ਬਲਾਕ ਕਰਨ ਦੇ ਹੁਕਮਾਂ ਨਾਲ ਅਸਹਿਮਤੀ ਪ੍ਰਗਟਾਈ ਅਤੇ ਪ੍ਰਗਟਾਵੇ ਦੀ ਆਜਾਦੀ ਦਾ ਸੱਦਾ ਦਿੱਤਾ। ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੀ ਬੇਨਤੀ ‘ਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸਨ ਨਾਲ ਜੁੜੇ 177 ਸੋਸਲ ਮੀਡੀਆ ਖਾਤਿਆਂ ਅਤੇ ਵੈੱਬ ਲਿੰਕਾਂ ਨੂੰ ਅਸਥਾਈ ਤੌਰ ‘ਤੇ ਬਲਾਕ ਕਰਨ ਦੇ ਹੁਕਮ ਦਿੱਤੇ ਹਨ। ਐਕਸ ਨੇ ਇਕ ਪੋਸਟ ਵਿੱਚ ਕਿਹਾ,‘ਭਾਰਤ ਸਰਕਾਰ ਨੇ ਲੋੜੀਂਦੇ ਕਾਰਜਕਾਰੀ ਆਦੇਸ ਜਾਰੀ ਕੀਤੇ ਹਨ। ਆਦੇਸ ਦੀ ਪਾਲਣਾ ਕਰਦੇ ਹੋਏ ਅਸੀਂ ਇਨ੍ਹਾਂ ਖਾਤਿਆਂ ਅਤੇ ਪੋਸਟਾਂ ਨੂੰ ਸਿਰਫ ਭਾਰਤ ਵਿੱਚ ਹੀ ਬਲਾਕ ਕਰਾਂਗੇ। ਹਾਲਾਂਕਿ ਅਸੀਂ ਇਨ੍ਹਾਂ ਕਾਰਵਾਈਆਂ ਨਾਲ ਅਸਹਿਮਤ ਹਾਂ ਅਤੇ ਮੰਨਦੇ ਹਾਂ ਕਿ ਇਹ ਪੋਸਟਾਂ ਪ੍ਰਗਟਾਵੇ ਦੀ ਆਜਾਦੀ ਦੇ ਦਾਇਰੇ ਵਿੱਚ ਆਉਣੀਆਂ ਚਾਹੀਦੀਆਂ ਹਨ।’

LEAVE A REPLY

Please enter your comment!
Please enter your name here