ਇੱਕ ਹੋਰ ਕਿਸਾਨ ਨੇ ਅੰਦੋਲਨ ਦੌਰਾਨ ਦਮ ਤੋੜਿਆ

ਇੱਕ ਹੋਰ ਕਿਸਾਨ ਨੇ ਅੰਦੋਲਨ ਦੌਰਾਨ ਦਮ ਤੋੜਿਆ

0
172

ਇੱਕ ਹੋਰ ਕਿਸਾਨ ਨੇ ਅੰਦੋਲਨ ਦੌਰਾਨ ਦਮ ਤੋੜਿਆ

ਪਟਿਆਲਾ : ਖਨੌਰੀ ਬਾਰਡਰ ’ਤੇ ਜਾਰੀ ਕਿਸਾਨ ਧਰਨੇ ਦੌਰਾਨ ਅੱਜ ਇੱਕ ਹੋਰ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦੀ ਪਛਾਣ ਦਰਸਨ ਸਿੰਘ ਵਾਸੀ ਪਿੰਡ ਅਮਰਗੜ੍ਹ ਜਲ੍ਹਿਾ ਬਠਿੰਡਾ ਵਜੋਂ ਹੋਈ ਹੈ। ਉਸ ਦੀ ਦੇਹ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਪਈ ਹੈ। ਦਰਸ਼ਨ ਸਿੰਘ ਬਰਾੜ ਬਠਿੰਡਾ ਦੇ ਪਿੰਡ ਅਮਰਗੜ੍ਹ ਦਾ ਦੱਸਿਆ ਦਾ ਰਿਹਾ ਹੈ। ਉਸ ਦੀ ਉਮਰ 60 ਸਾਲ ਦੇ ਕਰੀਬ ਸੀ। ਉਹ ਬੀਕੇਯੂ ਸਿੱਧੂਪੁਰ ਦੇ ਪਿੰਡ ਪ੍ਰਧਾਨ ਲਖਵੀਰ ਸਿੰਘ ਦਾ ਚਾਚੇਰਾ ਭਰਾ ਸੀ। ਉਸ ਦੇ ਪਰਿਵਾਰ ਵਿੱਚ ਲੜਕਾ ਅਤੇ ਲੜਕੀ ਹਨ। ਉਸ ਦੇ ਪੁੱਤ ਲਵਪ੍ਰੀਤ ਸਿੰਘ ਦਾ 15 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕਿਸਾਨ ਸੰਘਰਸ਼ ਵਿੱਚ ਲੱਡੂ ਲੈ ਕਿ ਪੁੱਜਾ ਸੀ।

LEAVE A REPLY

Please enter your comment!
Please enter your name here