‘ਐਨ.ਆਰ.ਆਈ. ਮਿਲਣੀ’ ਪ੍ਰੋਗਰਾਮਾਂ ਨਾਲ ਸਾਡਾ ਪੰਜਾਬ ਪ੍ਰਤੀ ਸਨੇਹ ਅਤੇ ਪ੍ਰੇਮ ਹੋਰ ਗੂੜ੍ਹਾ ਹੋਵੇਗਾ : ਵਰਿੰਦਰ ਸਿੰਘ
ਸੰਗਰੂਰ : ਧੂਰੀ ਸੰਗਰੂਰ ਰੋਡ ’ਤੇ ਸਥਿਤ ਸਪੈਂਗਲ ਸਟੋਨ ਵਿਖੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਆਰ.ਆਈ. ਸਾਹਿਬਾਨ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ‘ਐਨ.ਆਰ.ਆਈ. ਮਿਲਣੀ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਐਨ.ਆਰ.ਆਈਜ਼ ਨਾਲ ਮਿਲਣੀ ਕੀਤੀ ਗਈ। ਇਸ ਮੌਕੇ ‘ਸਿੱਖਸ ਆਫ ਅਮੈਰਿਕਾ’ ਦੇ ਕੋਆਰਡੀਨੇਟਰ ਅਤੇ ਅਮੇਜਿੰਗ ਟੀ.ਵੀ. ਦੇ ਚੀਫ ਐਡੀਟਰ ਸ. ਵਰਿੰਦਰ ਸਿੰਘ ਵਿਸ਼ੇਸ ਤੌਰ ਉੱਤੇ ਪਹੁੰਚੇ। ਉਨ੍ਹਾਂ ਸ. ਕੁਲਦੀਪ ਸਿੰਘ ਧਾਲੀਵਾਲ ਨੂੰ ਜੀ ਆਇਆਂ ਆਖਿਆ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਇਸ ਮੌਕੇ ਸ. ਵਰਿੰਦਰ ਸਿੰਘ ਨੇ ਸ. ਕੁਲਦੀਪ ਸਿੰਘ ਨੂੰ ਐਨ.ਆਰ.ਆਈਜ਼. ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨਾਲ ਜਿਥੇ ਰੂਬਰੂ ਕਰਾਇਆ ਉੱਥੇ ਪੰਜਾਬ ਸਰਕਾਰ ਦਾ ਉਨ੍ਹਾਂ ਪ੍ਰਤੀ ਸਨੇਹ ਲਈ ਧੰਨਵਾਦ ਕੀਤਾ। ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਜਿਥੇ ਵੱਡੀ ਪੱਧਰ ਉੱਤੇ ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ ਉੱਥੇ ਐਨ.ਆਰ.ਆਈਜ਼ ਵੀਰਾਂ ਨੂੰ ਨਵੀਆਂ ਸਹੂਲਤਾਂ ਦੀ ਚਰਚਾ ਕੀਤੀ ਗਈ।
ਇਸ ਮੌਕੇ ਸ. ਵਰਿੰਦਰ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਸ. ਕੁਲਦੀਪ ਸਿੰਘ ਧਾਰੀਵਾਲ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਨ.ਆਰ.ਆਈਜ਼ ਮਿਲਣੀ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ ਅਤੇ ਵਿਦੇਸ਼ਾਂ ਦੀ ਧਰਤੀ ਉੱਤੇ ਰਹਿ ਰਹੇ ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਸ. ਵਰਿੰਦਰ ਸਿੰਘ ਕਿਹਾ ਕਿ ਐਨ.ਆਰ.ਆਈਜ਼ ਵੀਰਾਂ ਦੀਆਂ ਪੰਜਾਬ ਵਿਚਲੀਆਂ ਸੰਪਤੀਆਂ ਜਾਂ ਪ੍ਰੋਪਟੀਆਂ ਆਮ ਆਦਮੀ ਪਾਰਟੀ ਦੀ ਯੋਗ ਅਗਵਾਈ ’ਚ ਸੁਰੱਖਿਅਤ ਹਨ। ਸਾਨੂੰ ਆਸ ਹੈ ਕਿ ਇਸੇ ਤਰ੍ਹਾਂ ਦੇ ਪ੍ਰੋਗਰਾਮ ਅੱਗੇ ਤੋਂ ਵੀ ਕਰਵਾਏ ਜਾਂਦੇ ਰਹਿਣਗੇ ਜਿਸ ਨਾਲ ਐਨ.ਆਰ.ਆਈਜ਼ ਦਾ ਪੰਜਾਬ ਪ੍ਰਤੀ ਸਨੇਹ ਅਤੇ ਪ੍ਰੇਮ ਹੋਰ ਗੂੜ੍ਹਾ ਹੋਵੇਗਾ।
