ਅਮਰੀਕਾ ’ਚ ਗੁਰਦੁਆਰੇ ਦੇ ਬਾਹਰ ਰਾਗੀ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ
ਵਾਸ਼ਿੰਗਟਨ : ਸੱਕੀ ਨਫਰਤ ਅਪਰਾਧ ਵਿੱਚ 29 ਸਾਲਾ ਸਿੱਖ ਰਾਗੀ ਸਿੰਘ ਨੂੰ ਅਮਰੀਕੀ ਦੇ ਸੂਬੇ ਅਲਬਾਮਾ ਦੇ ਸੇਲਮਾ ਵਿੱਚ ਬੀਤੇ ਸ਼ਨਿਚਰਵਾਰ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਰਾਜ ਸਿੰਘ, ਜਿਸ ਨੂੰ ਗੋਲਡੀ ਵੀ ਕਿਹਾ ਜਾਂਦਾ ਹੈ, ਯੂਪੀ ਦੇ ਬਿਜਨੌਰ ਜਲ੍ਹਿੇ ਦੇ ਪਿੰਡ ਟਾਂਡਾ ਸਾਹੂਵਾਲਾ ਦਾ ਰਹਿਣ ਵਾਲਾ ਸੀ। ਉਹ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਕੀਰਤਨੀ ਜਥੇ ਨਾਲ ਅਮਰੀਕਾ ਵਿੱਚ ਸੀ। ਗੋਲਡੀ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਗੁਰਦੁਆਰੇ ਦੇ ਬਾਹਰ ਖੜ੍ਹਾ ਸੀ। ਉਸ ਦੇ ਪਰਿਵਾਰ ਨੂੰ ਐਤਵਾਰ ਨੂੰ ਹਾਦਸੇ ਬਾਰੇ ਦੱਸਿਆ ਗਿਆ। ਪਰਿਵਾਰ ਨੇ ਦੱਸਿਆ,‘ਸਾਨੂੰ ਰਿਸਤੇਦਾਰਾਂ ਨੇ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਪੰਜ ਦਿਨ ਹੋ ਗਏ ਹਨ ਅਤੇ ਉਸ ਦਾ ਪੋਸਟਮਾਰਟਮ ਹੋਣਾ ਬਾਕੀ ਹੈ। ਅਸੀਂ ਵਧੇਰੇ ਜਾਣਕਾਰੀ ਲਈ ਗੁਰਦੁਆਰਾ ਕਮੇਟੀ ਨਾਲ ਸੰਪਰਕ ਕੀਤਾ ਹੈ ਅਤੇ ਉਹ ਸਾਡੀ ਮਦਦ ਕਰ ਰਹੇ ਹਨ। ਅਸੀਂ ਆਪਣੀ ਸਰਕਾਰ ਨੂੰ ਇਨਸਾਫ ਅਤੇ ਕਾਤਲਾਂ ਦੀ ਗਿ੍ਰਫਤਾਰੀ ਲਈ ਵੀ ਅਪੀਲ ਕੀਤੀ ਹੈ।’