ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੀ ਕੱਢੀ ਜਾਵੇਗੀ ਕਲਸ ਯਾਤਰਾ
ਪਟਿਆਲਾ : ਕਿਸਾਨ ਅੰਦੋਲਨ ਦਾ ਪਹਿਲਾ ਮਹੀਨਾ ਪੂਰਾ ਹੋਣ ’ਤੇ ਅੱਜ ਅੰਦੋਲਨਕਾਰੀ ਕਿਸਾਨਾਂ ਨੇ ਦੇਸ ਭਰ ਵਿੱਚ ਸਹੀਦ ਕਿਸਾਨ ਸੁਭਕਰਨ ਸਿੰਘ ਦੀਆਂ ਅਸਥੀਆਂ ਦੀ ਕਲਸ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ, ਜਿਸ ਦਾ ਆਗਾਜ 16 ਮਾਰਚ ਨੂੰ ਹਰਿਆਣਾ ਤੋਂ ਕੀਤਾ ਜਾਵੇਗਾ। ਇਸ ਦੌਰਾਨ ਜਿਥੇ 22 ਮਾਰਚ ਨੂੰ ਹਿਸਾਰ ਵਿਖੇ ਸਰਧਾਂਜਲੀ ਸਮਾਰੋਹ ਕੀਤਾ ਜਾਵੇ, ਉਥੇ 31 ਮਾਰਚ ਨੂੰ ਅੰਬਾਲਾ ਨੇੜੇ ਮੌਹੜਾ ਮੰਡੀ ਵਿੱਚ ਵੀ ਸਮਾਰੋਹ ਹੋਵੇਗਾ। ਬਾਕੀ ਰਾਜਾਂ ਵਿੱਚ ਕੀਤੀ ਜਾਣ ਵਾਲੀ ਕਲਸ ਯਾਤਰਾ ਸਬੰਧੀ ਤਰੀਕਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਸੰਭੂ ਬਾਰਡਰ ’ਤੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਨ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਘਮਾਣਾ ਤੇ ਨਿਰਮਲ ਸਿੰਘ ਮੌਹੜੀ ਸਮੇਤ ਹਰਿਆਣਾ ਅਤੇ ਬਿਹਾਰ ਦੇ ਕਿਸਾਨ ਆਗੂਆਂ ਨੇ ਕੀਤਾ।