ਕੈਨੇਡਾ ’ਚ ਪਤੀ ਵੱਲੋਂ ਪਤਨੀ ਦੀ ਹੱਤਿਆ
ਵੈਨਕੂਵਰ : ਨੇੜਲੇ ਸ਼ਹਿਰ ਐਬਸਫੋਰਡ ’ਚ ਘਰੇਲੂ ਕਲੇਸ਼ ਕਾਰਨ 50 ਸਾਲਾ ਪਤੀ ਨੇ ਪੰਜਾਬੀ ਮੂਲ ਦੀ ਆਪਣੀ 41 ਸਾਲਾ ਪਤਨੀ ਦੀ ਜਾਨ ਲੈ ਲਈ ਗਈ। ਮੌਕੇ ’ਤੇ ਪਹੁੰਚੀ ਪੁਲੀਸ ਨੇ ਪਤੀ ਵਿਰੁੱਧ ਦੂਜਾ ਦਰਜਾ ਕਤਲ (ਬਿਨਾਂ ਸਾਜਸ਼ਿ ਹੱਤਿਆ) ਹੇਠ ਮਾਮਲਾ ਕਰਜ ਕਰਕੇ ਗਿ੍ਰਫਤਾਰ ਕਰ ਲਿਆ ਹੈ।
ਪੁਲੀਸ ਬੁਲਾਰੇ ਸਾਰਜੈਂਟ ਟਿਮੋਥੀ ਪਾਇਰੋਟੀ ਅਨੁਸਾਰ ਸ਼ਹਿਰ ਦੇ ਵੈਗਨਰ ਡਰਾਇਵ ਦੇ 3400 ਬਲਾਕ ’ਚ ਘਰੇਲੂ ਕਲੇਸ਼ ਦੀ ਸੂਚਨਾ ਮਿਲਣ ’ਤੇ ਪੁਲੀਸ ਟੀਮ ਉੱਥੇ ਪਹੁੰਚੀ ਤਾਂ ਬਲਵਿੰਦਰ ਕੌਰ (41) ਨਾਮੀ ਔਰਤ ਗੰਭੀਰ ਜਖਮੀ ਹਾਲਤ ਵਿਚ ਸੀ। ਡਾਕਟਰੀ ਟੀਮ ਨੇ ਤੁਰੰਤ ਮੁਢਲੇ ਇਲਾਜ ਨਾਲ ਬਚਾਉਣ ਦਾ ਯਤਨ ਕੀਤਾ, ਪਰ ਜਖਮਾਂ ਦੀ ਤਾਬ ਨਾ ਝਲਦਿਆਂ ਉਹ ਦਮ ਤੋੜ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੀ ਜਾਨ ਉਸ ਦੇ ਪਤੀ ਜਸਪ੍ਰੀਤ ਸਿੰਘ (50) ਹੱਥੋਂ ਗਈ ਹੈ। ਦੋਹਾਂ ਵਿਚ ਅਕਸਰ ਕਲੇਸ਼ ਰਹਿੰਦਾ ਸੀ। ਉਸ ਦਿਨ ਗੁੱਸੇ ’ਚ ਆਏ ਪਤੀ ਨੇ ਛੁਰਾ ਲੈ ਕੇ ਪਤਨੀ ਉੱਤੇ ਕਈ ਵਾਰ ਕੀਤੇ, ਜੋ ਉਸ ਦੀ ਮੌਤ ਦੇ ਕਾਰਨ ਬਣੇ। ਕਿਸੇ ਹੋਰ ਜੁਰਮ ਕਾਰਨ ਜਸਪ੍ਰੀਤ ਸਿੰਘ ਦਾ ਵੇਰਵਾ ਪੁਲੀਸ ਕੋਲ ਪਹਿਲਾਂ ਹੀ ਮੌਜੂਦ ਸੀ। ਉਸ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਨਾ ਤਾਂ ਪੁਲੀਸ ਨੇ ਕਲੇਸ਼ ਦਾ ਕਾਰਨ ਦੱਸਿਆ ਤੇ ਨਾ ਹੀ ਗਵਾਂਢ ਰਹਿੰਦੇ ਲੋਕਾਂ ਨੂੰ ਕਾਰਨ ਦਾ ਪਤਾ ਲੱਗਾ। ਗੁਆਂਢੀ ਸਿਰਫ ਏਨਾ ਦੱਸ ਸਕੇ ਕਿ ਦੋਵੇਂ ਕਿਸੇ ਨਾਲ ਘੁਲਦੇ ਮਿਲਦੇ ਨਹੀਂ ਸੀ ਤੇ ਜਅਿਾਦਾਤਰ ਘਰੋਂ ਬਾਹਰ ਰਹਿੰਦੇ ਸੀ।
