ਸੁਖਬੀਰ ਬਾਦਲ ਤੇ ਹੋਰਨਾਂ ਨੂੰ ਲਗਾਈਆਂ ਵੱਖ-ਵੱਖ ਤਨਖਾਹਾਂ, ਗਲ਼ਾਂ ‘ਚ ਪਾਈਆਂ ਤਖਤੀਆਂ; ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ-ਏ-ਕੌਮ ਖ਼ਿਤਾਬ ਵਾਪਸ ਲਿਆ

ਸੁਖਬੀਰ ਬਾਦਲ ਤੇ ਹੋਰਨਾਂ ਨੂੰ ਲਗਾਈਆਂ ਵੱਖ-ਵੱਖ ਤਨਖਾਹਾਂ, ਗਲ਼ਾਂ 'ਚ ਪਾਈਆਂ ਤਖਤੀਆਂ; ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ-ਏ-ਕੌਮ ਖ਼ਿਤਾਬ ਵਾਪਸ ਲਿਆ

0
157

ਸੁਖਬੀਰ ਬਾਦਲ ਤੇ ਹੋਰਨਾਂ ਨੂੰ ਲਗਾਈਆਂ ਵੱਖ-ਵੱਖ ਤਨਖਾਹਾਂ, ਗਲ਼ਾਂ ‘ਚ ਪਾਈਆਂ ਤਖਤੀਆਂ; ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ-ਏ-ਕੌਮ ਖ਼ਿਤਾਬ ਵਾਪਸ ਲਿਆ

ਅਕਾਲੀ ਦਲ ਦੀ ਸਰਕਾਰ ‘ਚ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਕੀਤੀਆਂ ਗਲਤੀਆਂ ਮੰਨਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਜ਼ਾ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਕ ਘੰਟਾ ਪਖਾਨਿਆਂ ਦੀ ਸਫ਼ਾਈ ਕਰਨ ਤੋਂ ਇਲਾਵਾ ਲੰਗਰ ਦੀ ਸੇਵਾ ਕਰਨਗੇ। ਸਾਰੇ ਦੋਸ਼ੀ ਗਲੇ ‘ਚ ਪੱਟੀਆਂ ਪਾ ਕੇ ਸੇਵਾ ਕਰਨਗੇ। ਸੁਖਬੀਰ ਦੀ ਲੱਤ ‘ਤੇ ਪਲਾਸਟਰ ਹੋਣ ਕਾਰਨ ਉਨ੍ਹਾਂ ਨੂੰ ਬਰਸ਼ਾ ਲੈ ਕੇ ਵ੍ਹੀਲ ਚੇਅਰ ‘ਤੇ ਬੈਠ ਕੇ ਮੁੱਖ ਗੇਟ ‘ਤੇ ਇਕ ਘੰਟੇ ਦੀ ਸੇਵਾ ਤੇ ਫਿਰ ਲੰਗਰ ਦੇ ਬਰਤਨ ਧੋਣ ਦੀ ਸੇਵਾ ਦਿੱਤੀ ਗਈ ਹੈ। ਉਨ੍ਹਾਂ ਦੇ ਗਲਾਂ ‘ਚ ਤਖ਼ਤੀਆਂ ਪਾਈਆਂ ਗਈਆਂ ਹਨ। ਤਨਖਾਹ ਭੁਗਤਣ ਲਈ ਕੱਲ੍ਹ ਤੋਂ ਸੇਵਾ ਕਰਨਗੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸੇਵਾ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰਨ ਦੇ ਆਦੇਸ਼ ਹੋਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਤਨਖਾਹੀਆ ਕਰਾਰ ਦਿੱਤੇ ਗਏ ਹਨ।ਡੇਰਾ ਮੁਖੀ ਨੂੰ ਮਾਫ਼ੀ ਮੰਗਵਾਉਣ ‘ਤੇ ਸਿੰਘ ਸਾਹਿਬਾਨ ਨੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮਰਨ ਉਪਰੰਤ ਫ਼ਖ਼ਰ-ਏ-ਕੌਮ ਦਾ ਖਿਤਾਬ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੇਰਾ ਮੁਖੀ ਦੀ ਮਾਫ਼ੀ ਲਈ ਦਿੱਤੇ ਇਸ਼ਤਿਹਾਰ ਦੀ ਰਾਸ਼ੀ ਵਿਆਜ ਸਮੇਤ ਖਾਤਾ ਸ਼ਾਖਾ ‘ਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

LEAVE A REPLY

Please enter your comment!
Please enter your name here