ਜਿਸ ਸਕੂਲ ‘ਚ ਪਤੀ ਪੜ੍ਹਾਉਂਦਾ ਸੀ, ਉਸ ਦੇ ਸਾਹਮਣੇ ਉਸ ਦੀ ਪਤਨੀ ਅਤੇ ਬੇਟੀ ਦੀਆਂ ਲਾਸ਼ਾਂ ਦਰੱਖਤ ‘ਤੇ ਲਟਕਦੀਆਂ ਮਿਲੀਆਂ
— ਛੱਤੀਸਗੜ੍ਹ ਦੇ ਅੰਬਿਕਾਪੁਰ ਜ਼ਿਲੇ ‘ਚ ਇਕ ਔਰਤ ਨੇ ਆਪਣੇ ਅਧਿਆਪਕ ਪਤੀ ਨਾਲ ਝਗੜੇ ਤੋਂ ਬਾਅਦ ਕਥਿਤ ਤੌਰ ‘ਤੇ ਆਪਣੀ ਬੇਟੀ ਦਾ ਗਲਾ ਘੁੱਟ ਕੇ ਖੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੀਨਾ ਗੁਪਤਾ (35) ਅਤੇ ਉਸ ਦੀ ਬੇਟੀ ਆਸਥਾ ਗੁਪਤਾ (ਸੱਤ) ਵਜੋਂ ਹੋਈ ਹੈ।
ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਉਨ੍ਹਾਂ
ਦੱਸਿਆ ਕਿ ਪੁਲਸ ਨੂੰ ਸ਼ੁੱਕਰਵਾਰ ਨੂੰ ਕੁੰਨੀ ਹਾਈ ਸਕੂਲ ਦੇ ਸਾਹਮਣੇ ਦਰੱਖਤ ਨਾਲ ਲਟਕਦੀਆਂ ਔਰਤ ਅਤੇ ਬੱਚੇ ਦੀਆਂ ਲਾਸ਼ਾਂ ਮਿਲਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਟੀਮ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਮੀਨਾ ਦਾ ਪਤੀ ਸੰਜੇ ਪਿੰਡ ਕੁੰਨੀ ਦੇ ਹਾਈ ਸਕੂਲ ਵਿੱਚ ਬਤੌਰ ਅਧਿਆਪਕ ਕੰਮ ਕਰਦਾ ਹੈ ਅਤੇ ਦੋਵਾਂ ਵਿੱਚ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਜਦੋਂ ਮੀਨਾ ਆਪਣੀ ਬੇਟੀ ਨਾਲ ਸਕੂਲ ਪਹੁੰਚੀ ਤਾਂ ਉਸ ਦਾ ਪਤੀ ਨਾਲ ਇਕ ਹੋਰ ਝਗੜਾ ਹੋ ਗਿਆ।
ਪਤਨੀ ਅਤੇ ਬੇਟੀ ਦੀਆਂ ਲਾਸ਼ਾਂ ਦਰੱਖਤ ‘ਤੇ ਲਟਕਦੀਆਂ ਮਿਲੀਆਂ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਮਾਂ-ਧੀ ਸਕੂਲ ਦੇ ਬਾਹਰ ਬੈਠੀਆਂ ਸਨ ਅਤੇ ਸ਼ਾਮ ਨੂੰ ਸਕੂਲ ਬੰਦ ਹੋਣ ਤੱਕ ਦੋਵੇਂ ਸਕੂਲ ਦੇ ਬਾਹਰ ਹੀ ਸਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਲੋਕਾਂ ਨੇ ਸਕੂਲ ਦੇ ਸਾਹਮਣੇ ਦਰੱਖਤ ‘ਤੇ ਦੋਵਾਂ ਦੀਆਂ ਲਾਸ਼ਾਂ ਲਟਕਦੀਆਂ ਦੇਖੀਆਂ। ਪੁਲਸ ਨੂੰ ਸ਼ੱਕ ਹੈ ਕਿ ਮੀਨਾ ਨੇ ਰਾਤ ਨੂੰ ਆਪਣੀ ਬੇਟੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।