Home Political Page 33

Political

politics elections ministers

ਸਾਬਕਾ ਮੁੱਖ ਮੰਤਰੀ ਹੁੱਡਾ ਤੋਂ ਈ.ਡੀ. ਵੱਲੋਂ ਪੁੱਛ-ਗਿੱਛ ਨਵੀਂ ਦਿੱਲੀ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਤੋਂ 2004-07 ਦੌਰਾਨ ਮਾਨੇਸਰ ਵਿਖੇ ਜਮੀਨ ਐਕਵਾਇਰ ਵਿੱਚ ਕਥਿਤ ਬੇਨਿਯਮੀਆਂ ਦੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪੁੱਛ ਪੜਤਾਲ ਕੀਤੀ। ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐਲਏ) ਦੀਆਂ ਧਾਰਾਵਾਂ ਤਹਿਤ 76 ਸਾਲਾ ਹੁੱਡਾ ਦਾ ਬਿਆਨ ਦਰਜ ਕੀਤਾ ਹੈ। ਈਡੀ ਦੀ ਜਾਂਚ 2004 ਤੋਂ 2007 ਦਰਮਿਆਨ ਹਰਿਆਣਾ ਦੇ ਮਾਨੇਸਰ ਵਿੱਚ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਨੌਕਰਸਾਹਾਂ ਦੀ ਕਥਿਤ ਮਿਲੀਭੁਗਤ ਨਾਲ ਜਮੀਨ ਨੂੰ ਗੈਰ-ਕਾਨੂੰਨੀ ਢੰਗ ਨਾਲ ਐਕਵਾਇਰ ਕਰਨ ਨਾਲ ਸਬੰਧਤ ਹੈ। ਕਈ ਕਿਸਾਨਾਂ ਅਤੇ ਜਮੀਨ ਮਾਲਕਾਂ ਨੇ ਦੋਸ ਲਾਇਆ ਸੀ ਕਿ ਇਸ ਜਮੀਨ ਗ੍ਰਹਿਣ ਮਾਮਲੇ ਵਿੱਚ ਉਨ੍ਹਾਂ ਨਾਲ ਕਰੀਬ 1500 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਏਜੰਸੀ ਨੇ ਹਰਿਆਣਾ ਪੁਲੀਸ ਦੀ ਐੱਫਆਈਆਰ ਦੇ ਅਧਾਰ ‘ਤੇ ਸਤੰਬਰ 2016 ਵਿੱਚ ਕਥਿਤ ਜਮੀਨ ਘਪਲੇ ਸੌਦੇ ਵਿੱਚ ਪੀਐੱਮਐੱਲਏ ਕੇਸ ਦਰਜ ਕੀਤਾ ਸੀ। ਸੀਬੀਆਈ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।