ਵਿਆਹ ਲਈ ਉਦੈਪੁਰ ਪੁੱਜੇ ਪਰਿਨੀਤੀ ਚੋਪੜਾ ਤੇ ਰਾਘਵ ਚੱਢਾ
ਨਵੀਂ ਦਿੱਲੀ : ਪਿਛਲੇ ਕੁਝ ਸਮੇਂ ਤੋਂ ਚਰਚਾ ਦਾ ਬਣੇ ਹੋਏ ਆਮ ਆਦਮੀ ਪਾਰਟੀ (ਆਪ) ਨੇਤਾ ਰਾਘਵ ਚੱਢਾ ਅਤੇ ਅਦਾਕਾਰਾ ਪਰਿਨਤੀ ਚੋਪੜਾ ਰਾਜਸਥਾਨ ਦੇ ਉਦੈਪੁਰ ਵਿਖੇ ਦਿਖਾਈ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੇਮੀ ਜੋੜਾ ਆਪਣੇ ਵਿਆਹ ਦੀਆਂ ਤਿਆਰੀਆਂ ਲਈ ਇਥੇ ਆਇਆ ਹੈ। ਉਦੈਪੁਰ ਦੇ ‘ਦਿ ਲੀਲਾ ਪੈਲੇਸ’ ਵਿੱਚ ਹੋਣ ਵਾਲੇ ਵਿਆਹ ’ਚ ਕਈ ਪ੍ਰਮੁੱਖ ਸਿਆਸਤਦਾਨਾਂ ਅਤੇ ਫਿਲਮੀ ਹਸਤੀਆਂ ਦੇ ਸ਼ਾਮਲ ਹੋਣਗੀਆਂ।