ਨਰਾਤਿਆਂ ਤੋਂ ਪਹਿਲਾਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਆਈ ਵੱਡੀ ਖ਼ਬਰ

0
212

ਨਰਾਤਿਆਂ ਤੋਂ ਪਹਿਲਾਂ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਮਾਤਾ ਦੇ ਦਰਸ਼ਨਾਂ ਲਈ ਹੈਲੀਕਾਪਟਰ ਤੋਂ ਜਾਣ ਵਾਲੀਆਂ ਸੰਗਤਾਂ ਨੂੰ ਹੁਣ ਕਟੜਾ ਤੋਂ ਸਾਂਝੀ ਛੱਤ ਹੇਠ ਪ੍ਰਤੀ ਵਿਅਕਤੀ 2100 ਰੁਪਏ ਦਾ ਭੁਗਤਨਾ ਕਰਨਾ ਪਵੇਗਾ, ਜਦੋਂ ਕਿ ਦੋਵੇਂ ਪਾਸੇ ਉਡਾਣ ਭਰਨ ਲਈ ਸੰਗਤਾਂ ਨੂੰ 4200 ਦਾ ਭੁਗਤਾਨ ਕਰਨਾ ਪਵੇਗਾ। ਨਵੇਂ ਰੇਟ ਪਹਿਲੇ ਨਰਾਤੇ ਤੋਂ ਸ਼ੁਰੂ ਹੋਣਗੇ। ਇਸ ਤੋਂ ਪਹਿਲਾਂ ਕਟੜਾ ਤੋਂ ਸਾਂਝੀ ਛੱਤ ਤੱਕ ਦਾ ਇਕ ਪਾਸੇ ਦਾ ਕਿਰਾਇਆ 1830, ਜਦੋਂ ਕਿ ਦੋਹਾਂ ਪਾਸਿਆਂ ਦਾ ਕਿਰਾਇਆ 3660 ਰੁਪਏ ਸੀ।

ਹਾਲ ਹੀ ‘ਚ ਹੋਏ ਟੈਂਡਰ ਦੌਰਾਨ ਨਵਾਂ ਰੇਟ ਨਿਰਧਾਰਿਤ ਕੀਤਾ ਗਿਆ ਹੈ, ਜੋ ਕਿ ਪਹਿਲੇ ਨਰਾਤੇ 16 ਅਕਤੂਬਰ ਤੋਂ ਲਾਗੂ ਹੋਵੇਗਾ। ਜਿਨ੍ਹਾਂ ਸੰਗਤਾਂ ਵੱਲੋਂ ਪਹਿਲਾਂ ਤੋਂ ਆਨਲਾਈਨ ਹੈਲੀਕਾਪਟਰ ਦੀ ਟਿਕਟ ਬੁੱਕ ਕੀਤੀ ਗਈ ਹੋਵੇਗੀ, ਉਨ੍ਹਾਂ ਨੂੰ ਵੀ ਵਧਿਆ ਹੋਇਆ ਕਿਰਾਇਆ ਹੈਲੀਪੇਡ ‘ਤੇ ਭਰਨਾ ਪਵੇਗਾ। ਇਸ ਤੋਂ ਪਹਿਲਾਂ ਸਾਲ 2020 ‘ਚ ਕੋਰੋਨਾ ਦੌਰਾਨ 1170 ਤੋਂ 1830 ਰੁਪਏ ਕਿਰਾਇਆ ਵਧਾਇਆ ਗਿਆ ਸੀ। 3 ਸਾਲਾਂ ਦੌਰਾਨ ਕਿਰਾਇਆ ਕਰੀਬ ਦੁੱਗਣਾ ਕਰ ਦਿੱਤਾ ਗਿਆ ਹੈ। ਮੌਜੂਦਾ ਸਮੇਂ ‘ਚ ਹੈਲੀਕਾਪਟਰ ਕੰਪਨੀਆਂ ਗਲੋਬਲ ਵੈਕਟਰਾ ਅਤੇ ਹਿਮਾਲਿਅਨ ਹੈਲੀ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ।

ਦੱਸਣਯੋਗ ਹੈ ਕਿ ਰੋਜ਼ਾਨਾ ਕਰੀਬ 2 ਤੋਂ ਢਾਈ ਹਜ਼ਾਰ ਸੰਗਤਾਂ ਇਸ ਸੇਵਾ ਦਾ ਲਾਭ ਲੈਂਦੀਆਂ ਹਨ। ਨਰਾਤਿਆਂ ਤੋਂ ਪਹਿਲਾਂ ਆਨਲਾਈਨ ਐਡਵਾਂਸ ਬੁਕਿੰਗ ਕਰਵਾ ਚੁੱਕੀਆਂ ਸੰਗਤਾਂ ਨੂੰ ਵੀ ਤੈਅ ਹੋਇਆ ਨਵਾਂ ਕਿਰਾਇਆ ਜਮ੍ਹਾਂ ਕਰਵਾਉਣਾ ਪਵੇਗਾ। ਦੱਸਣਯੋਗ ਹੈ ਕਿ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਹਰ ਸਾਲ 90 ਤੋਂ 95 ਲੱਖ ਸੰਗਤਾਂ ਆਉਂਦੀਆਂ ਹਨ। ਗਰਮੀਆਂ ‘ਚ ਹੈਲੀਕਾਪਟਰ ਦੀਆਂ ਉਡਾਣਾਂ ਜ਼ਿਆਦਾ ਹੁੰਦੀਆਂ ਹਨ ਤਾਂ ਸਰਦੀਆਂ ‘ਚ ਦਿਨ ਛੋਟੇ ਹੋਣ ਕਾਰਨ ਇਹ ਘੱਟ ਹੋ ਜਾਂਦੀ ਹੈ। ਇਹ ਸੇਵਾ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6.30 ਵਜੇ ਤੱਕ ਜਾਰੀ ਰਹਿੰਦੀ ਹੈ। ਮੰਗ ਜ਼ਿਆਦਾ ਹੋਣ ਅਤੇ ਆਨਲਾਈਨ ਬੁਕਿੰਗ ਫੁਲ ਰਹਿਣ ਕਾਰਨ ਹਜ਼ਾਰਾਂ ਸੰਗਤਾਂ ਯਾਤਰਾ ਨਹੀਂ ਕਰ ਪਾਉਂਦੀਆਂ।

 

 

LEAVE A REPLY

Please enter your comment!
Please enter your name here