ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਗਰੁੱਪ ਕਾਲਿੰਗ ਦੀ ਸੀਮਾ ਵਧਾ ਦਿੱਤੀ ਹੈ। ਹੁਣ ਤੁਸੀਂ ਇਸ ਮੈਸੇਜਿੰਗ ਐਪ ‘ਤੇ ਇੱਕੋ ਸਮੇਂ 31 ਲੋਕਾਂ ਨਾਲ ਗੱਲ ਕਰ ਸਕਦੇ ਹੋ। ਪਹਿਲਾਂ ਵਟਸਐਪ ‘ਤੇ ਇਹ ਸੀਮਾ 7 ਸੀ, ਜਿਸ ਨੂੰ ਵਧਾ ਕੇ 15 ਕਰ ਦਿੱਤਾ ਗਿਆ ਸੀ। ਹੁਣ ਇਸ ਨੂੰ ਵਧਾ ਕੇ 31 ਕਰ ਦਿੱਤਾ ਗਿਆ ਹੈ। ਵਟਸਐਪ ਨੇ ਫਿਲਹਾਲ ਇਸ ਫੀਚਰ ਨੂੰ ਸਿਰਫ iOS ਵਰਜ਼ਨ ਲਈ ਲਾਈਵ ਕੀਤਾ ਹੈ।
ਦੱਸ ਦਈਏ ਕਿ ਵਟਸਐਪ ਨੇ ਪਿਛਲੇ ਸਾਲ ਇਸ ਫੀਚਰ ਦਾ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਆਉਣ ਵਾਲੇ ਸਮੇਂ ‘ਚ ਕੁੱਲ 32 ਯੂਜ਼ਰਸ ਗਰੁੱਪ ਕਾਲ ‘ਚ ਇਕੱਠੇ ਗੱਲ ਕਰ ਸਕਣਗੇ। ਨਵਾਂ ਫੀਚਰ ਬਹੁਤ ਸਾਰੇ ਲੋਕਾਂ ਨਾਲ ਇੱਕੋ ਸਮੇਂ ਮੀਟਿੰਗਾਂ ਕਰਨ ਵਿੱਚ ਮਦਦ ਕਰੇਗੀ, ਜਿਵੇਂ ਕਿ ਮਾਈਕ੍ਰੋਸਾਫਟ ਟੀਮ ਤੇ ਗੂਗਲ ਮੀਟ।
iOS ਵਰਜ਼ਨ ਨੂੰ ਮਿਲਿਆ ਫੀਚਰ
ਵਟਸਐਪ ਨੇ ਫਿਲਹਾਲ ਇਹ ਫੀਚਰ iOS ਵਰਜ਼ਨ ਲਈ ਲਾਂਚ ਕੀਤਾ ਹੈ, ਜਿਸ ‘ਚ ਯੂਜ਼ਰਸ ਹੁਣ 31 ਲੋਕਾਂ ਨਾਲ ਗਰੁੱਪ ਕਾਲ ਕਰ ਸਕਦੇ ਹਨ। ਜੇਕਰ ਤੁਸੀਂ ਇਸ ਫੀਚਰ ਨੂੰ ਐਕਟੀਵੇਟ ਕਰਨਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਇਸ ਦੇ ਸਟੈਪਸ ਦੱਸ ਰਹੇ ਹਾਂ। ਵਟਸਐਪ ਨੇ ਆਪਣੇ ਐਂਡਰਾਇਡ ਵਰਜ਼ਨ ਦੇ ਰੋਲਆਊਟ ਬਾਰੇ ਕੁਝ ਨਹੀਂ ਦੱਸਿਆ।
ਇੱਕ ਗਰੁੱਪ ਕਾਲ ਵਿੱਚ 31 ਲੋਕਾਂ ਨੂੰ ਕਿਵੇਂ ਜੋੜਿਆ ਜਾਵੇ?
· ਸਭ ਤੋਂ ਪਹਿਲਾਂ, ਗਰੁੱਪ ਚੈਟ ਨੂੰ ਓਪਨ ਕਰੋ ਜਿੱਥੇ ਤੁਸੀਂ ਕਾਲ ਸ਼ੁਰੂ ਕਰਨਾ ਚਾਹੁੰਦੇ ਹੋ।
· ਹੁਣ ਵੀਡੀਓ ਕਾਲ ਜਾਂ ਵੌਇਸ ਕਾਲ ਬਟਨ ‘ਤੇ ਟੈਪ ਕਰੋ, ਜੋ ਸਕ੍ਰੀਨ ਦੇ ਸਿਖਰ ‘ਤੇ ਮੌਜੂਦ ਹੈ।
· ਹੁਣ ਪੁਸ਼ਟੀ ਕਰੋ ਕਿ ਤੁਸੀਂ ਗਰੁੱਪ ਨੂੰ ਕਾਲ ਕਰਨਾ ਚਾਹੁੰਦੇ ਹੋ।
· ਇੱਥੇ ਜੇਕਰ ਤੁਹਾਡੇ ਗਰੁੱਪ ਵਿੱਚ 32 ਜਾਂ ਘੱਟ ਉਪਭੋਗਤਾ ਹਨ, ਤਾਂ ਤੁਹਾਡੀ ਗਰੁੱਪ ਕਾਲ ਸਾਰੇ ਉਪਲਬਧ ਉਪਭੋਗਤਾਵਾਂ ਨਾਲ ਸ਼ੁਰੂ ਹੋ ਜਾਵੇਗੀ।
· ਧਿਆਨ ਰੱਖੋ ਕਿ ਜੇਕਰ ਗਰੁੱਪ ਵਿੱਚ 32 ਤੋਂ ਵੱਧ ਲੋਕ ਹਨ, ਤਾਂ ਤੁਹਾਨੂੰ ਉਨ੍ਹਾਂ 31 ਲੋਕਾਂ ਨੂੰ ਚੁਣਨਾ ਹੋਵੇਗਾ ਜਿਨ੍ਹਾਂ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ।
· ਮੈਂਬਰਾਂ ਦੀ ਚੋਣ ਕਰਨ ਤੋਂ ਬਾਅਦ, ਤੁਸੀਂ ਵੀਡੀਓ ਕਾਲ ਜਾਂ ਵੌਇਸ ਕਾਲ ਬਟਨ ‘ਤੇ ਟੈਪ ਕਰਕੇ ਕਾਲ ਸ਼ੁਰੂ ਕਰ ਸਕਦੇ ਹੋ।