ਪਤਨੀ ਦਾ ਕਤਲ ਕਰਨ ਵਾਲੇ ਬਜੁਰਗ ਨੂੰ 15 ਸਾਲ ਕੈਦ

0
146

ਪਤਨੀ ਦਾ ਕਤਲ ਕਰਨ ਵਾਲੇ ਬਜੁਰਗ ਨੂੰ 15 ਸਾਲ ਕੈਦ

ਲੰਡਨ : ਪੂਰਬੀ ਲੰਡਨ ਵਿੱਚ 79 ਸਾਲਾ ਸਿੱਖ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ’ਚ ਘੱਟੋ-ਘੱਟ 15 ਸਾਲ ਕੈਦ ਦੀ ਸਜਾ ਸੁਣਾਈ ਗਈ ਹੈ। ਤਰਸੇਮ ਸਿੰਘ ਨੂੰ ਆਪਣੀ 77 ਸਾਲਾ ਪਤਨੀ ਮਾਇਆ ਦੇਵੀ ਦੀ ਹੱਤਿਆ ਦਾ ਦੋਸੀ ਮੰਨਣ ਤੋਂ ਬਾਅਦ ਸਨੇਸਬਰੂਕ ਕਰਾਊਨ ਕੋਰਟ ਨੇ ਸਜਾ ਸੁਣਾਈ। ਮੁਜਰਿਮ ਨੇ ਥਾਣੇ ਵਿੱਚ ਗਿਆਸ ਤੇ ਉਸ ਨੇ ਪੁਲੀਸ ਨੂੰ ਪਤਨੀ ਦਾ ਕਤਲ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਅਧਿਕਾਰੀ ਤੁਰੰਤ ਉਸ ਦੇ ਘਰ ਗਏ ਤੇ ਮਾਇਆ ਨੂੰ ਫਰਸ਼ ’ਤੇ ਡਿੱਗਿਆ ਦੇਖਿਆ। ਮਾਇਆ ਨੂੰ ਮੌਕੇ ‘ਤੇ ਹੀ ਮ੍ਰਤਿਕ ਘੋਸਤਿ ਕਰ ਦਿੱਤਾ ਗਿਆ ਅਤੇ ਪੋਸਟਮਾਰਟਮ ਜਾਂਚ ਵਿਚ ਮੌਤ ਦਾ ਕਾਰਨ ਸਿਰ ‘ਤੇ ਸੱਟਾਂ ਲੱਗੀਆਂ ਦੱਸਿਆ ਗਿਆ। ਮੁਜਰਿਮ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਕਿ ਉਸ ਨੇ ਕਤਲ ਕਿਉਂ ਕੀਤਾ। ਇੱਕ ਪੁੱਤਰ ਅਤੇ ਦੋ ਧੀਆਂ ਦੇ ਮਾਤਾ-ਪਤਿਾ ਤਰਸੇਮ ਸਿੰਘ ਅਤੇ ਮਾਇਆ ਦੋਵੇਂ ਭਾਰਤੀ ਮੂਲ ਦੇ ਹਨ ਤੇ 50 ਸਾਲਾਂ ਤੋਂ ਬਰਤਾਨੀਆ ਵਿੱਚ ਰਹਿ ਰਹੇ ਸਨ।

LEAVE A REPLY

Please enter your comment!
Please enter your name here