ਰੇਡੀਓ ਮੇਜਬਾਨ ਹਰਨੇਕ ਸਿੰਘ ’ਤੇ ਹਮਲਾ ਕਰਨ ਦੇ ਦੋਸ਼ ’ਤ ਤਿੰਨ ਨੂੰ ਸਜਾ
ਆਕਲੈਂਡ : ਨਿਊਜੀਲੈਂਡ ਦੇ ਆਕਲੈਂਡ ਸਥਿਤ ਪ੍ਰਸਿੱਧ ਰੇਡੀਓ ਵਿਰਸਾ ਦੇ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸਸਿ ਦੇ ਦੋਸ ਹੇਠ ਤਿੰਨ ਖਾਲਿਸਤਾਨੀ ਕੱਟੜਪੰਥੀਆਂ ਨੂੰ ਸਜਾ ਸੁਣਾਈ ਗਈ ਹੈ। ਦਿ ਆਸਟ੍ਰੇਲੀਆ ਟੂਡੇ ਦੀ ਰਿਪੋਰਟ ਮੁਤਾਬਕ 27 ਸਾਲਾ ਸਰਵਜੀਤ ਸਿੱਧੂ, 44 ਸਾਲਾ ਸੁਖਪ੍ਰੀਤ ਸਿੰਘ ਅਤੇ 48 ਸਾਲਾ ਆਕਲੈਂਡ ਵਾਸੀ ਅਣਪਛਾਤੇ ਵਿਅਕਤੀ ਨੂੰ ਹਰਨੇਕ ਸਿੰਘ ਦੀ ਹੱਤਿਆ ਦੀ ਕੋਸਸਿ ਦਾ ਦੋਸੀ ਕਰਾਰ ਦਿੱਤਾ ਗਿਆ। ਇਹ ਤਿੰਨੇ ਹਰਨੇਕ ਸਿੰਘ ਨੂੰ ਮਾਰਨਾ ਚਾਹੁੰਦੇ ਸਨ ਕਿਉਂਕਿ ਉਹ ਖਾਲਿਸਤਾਨੀ ਵਿਚਾਰਧਾਰਾ ਵਿਰੁੱਧ ਆਵਾਜ ਉਠਾਉਣ ਕਾਰਨ ਉਸ ਤੋਂ ਨਾਰਾਜ ਸਨ। ਨਿਊਜੀਲੈਂਡ ਦੇ ਤਿੰਨ ਖਾਲਿਸਤਾਨੀਆਂ ਨੇ ਹਰਨੇਕ ਸਿੰਘ ‘ਤੇ ਜਾਨਲੇਵਾ ਹਮਲੇ ਦੀ ਸਾਜਸ਼ਿ ਰਚੀ ਸੀ। ਉਨ੍ਹਾਂ ਨੇ ਇਹ ਹਮਲਾ 23 ਦਸੰਬਰ 2020 ਨੂੰ ਕੀਤਾ ਸੀ। ਇਸ ਦੌਰਾਨ ਹਰਨੇਕ ਸਿੰਘ ‘ਤੇ 40 ਤੋਂ ਵੱਧ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਉਹ ਕਿਸੇ ਤਰ੍ਹਾਂ ਬਚ ਗਿਆ ਪਰ ਉਸ ਨੂੰ 350 ਤੋਂ ਵੱਧ ਟਾਂਕੇ ਲੱਗੇ ਤੇ ਅਪਰੇਸ਼ਨ ਹੋਏ। ਹਮਲੇ ਦੇ ਮਾਸਟਰਮਾਈਂਡ 48 ਸਾਲਾ ਸੁਖਪ੍ਰੀਤ ਸਿੰਘ ਨੂੰ ਸਾਢੇ 13 ਸਾਲ ਦੀ ਸਜਾ ਸੁਣਾਈ ਗਈ ਸੀ, ਜਿਸ ਵਿੱਚ ਪੈਰੋਲ ਦੀ ਯੋਗਤਾ ਤੋਂ ਪਹਿਲਾਂ ਘੱਟੋ-ਘੱਟ 9 ਸਾਲ ਦੀ ਸਜਾ ਵੀ ਸਾਮਲ ਹੈ। ਸਰਵਜੀਤ ਸਿੱਧੂ ਨੂੰ ਸਾਢੇ ਨੌਂ ਸਾਲ ਦੀ ਸਜਾ ਸੁਣਾਈ ਗਈ ਹੈ, ਜਦਕਿ ਸੁਖਪ੍ਰੀਤ ਸਿੰਘ ਨੂੰ ਛੇ ਮਹੀਨੇ ਦੀ ਘਰ ਨਜਰਬੰਦੀ ਦੀ ਸਜਾ ਸੁਣਾਈ ਗਈ ਹੈ।